Saturday, April 20, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਦਾ ਬੈਡਮਿੰਟਨ ‘ਚ ਸ਼ਾਨਦਾਰ ਪ੍ਰਦਸ਼ਰਨ

ਅੰਮ੍ਰਿਤਸਰ, 18 (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਨੌਵੀਂ ਕਲਾਸ ਦੇ ਵਿਦਿਆਰਥੀ ਸਾਹਿਬ ਨੇ ਬੈਡਮਿੰਟਨ ‘ਚ ਆਪਣੀ ਸ਼ਾਨਦਾਰ ਪ੍ਰਤਿੱਭਾ ਦਾ ਪ੍ਰਦਸ਼ਰਨ ਕਰਦੇ ਹੋਏ 6100/- ਰੁਪਏ ਦਾ ਨਕਦ ਇਨਾਮ ਹਾਸਲ ਕੀਤਾ ਹੈ।ਪ੍ਰਿੰ. ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ‘ਉਤਰੀ ਜ਼ੋਨ ਪ੍ਰਾਈਮ ਮਨੀ ਓਪਨ ਟੂਰਨਾਮੈਂਟ ਕਾ ਆਯੋਜਨ ਜਲੰਧਰ ‘ਚ ਕਰਵਾਇਆ ਗਿਆ।ਇਸ ਉਤਰੀ ਜ਼ੋਨ ਦੇ ਲਗਭਗ 500 ਖਿਡਾਰੀਆਂ ਨੇ ਭਾਗ ਲਿਆ।ਅੰਡਰ-15 ਡਬਲਜ਼ ਮੁਕਾਬਲੇ ‘ਚ ਸਾਹਿਬ ਨੇ ਪ੍ਰਥਮ ਸਥਾਨ ਪ੍ਰਾਪਤ ਕੀਤਾ ਅਤੇ 4100/- ਰੁਪਏ ਨਕਦ ਇਨਾਮ ਪ੍ਰਾਪਤ।ਅੰਡਰ-15 ਮਿਕਸ ਡਬਲਜ਼ ‘ਚ ਇਹ ਹੋਣਹਾਰ ਖਿਡਾਰੀ ਨੇ ਪਹਿਲਾ ਰਨਰ-ਅੱਪ ਰਹਿ ਕੇ 2000/- ਦਾ ਨਕਦ ਪੁਰਸਕਾਰ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਸ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲਖਨਪਾਲ, ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਮੈਨਜਰ ਡਾ. ਰਾਜੇਸ਼ ਕੁਮਾਰ ਨੇ ਵੀ ਸਾਹਿਬ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …