ਸਮਰਾਲਾ, 19 ਮਈ (ਇੰਦਕੀਤ ਸਿੰਘ ਕੰਗ) – ਸੀ.ਬੀ.ਐਸ.ਈ ਵਲੋਂ ਬੀਤੇ ਦਿਨੀਂ ਐਲਾਨੇ 10+2 (ਮੈਡੀਕਲ) ਜਮਾਤ ਦੇ ਨਤੀਜਿਆਂ ਵਿੱਚ ਕੋਟਲਾ ਸਮਸ਼ਪੁਰ ਦੀ ਧੀ
ਵਨੀਤਜੋਤ ਕੌਰ ਨੇ ਕੁੱਲ 500 ਨੰਬਰਾਂ ਵਿੱਚੋਂ 476 ਨੰਬਰ ਲੈ ਕੇ ਇਲਾਕੇ ਦੀਆਂ ਧੀਆਂ ਦੇ ਮਾਣ ਵਿੱਚ ਹੋਰ ਵਾਧਾ ਕੀਤਾ ਹੈ।ਕੰਵਲਪ੍ਰੀਤ ਸਿੰਘ ਮਾਨ ਅਤੇ ਮਾਤਾ ਹਰਜੀਤ ਕੌਰ ਦੀ ਇਹ ਹੋਣਹਾਰ ਧੀ ਐਮ.ਏ.ਐਮ ਸਕੂਲ ਸਮਰਾਲਾ ਦੀ ਵਿਦਿਆਰਥਣ ਹੈ।ਉਸ ਨੇ 95.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ ਹੈ, ਜੋ ਪਿੰਡ ਕੋਟਲਾ ਸਮਸ਼ਪੁਰ ਲਈ ਵੀ ਮਾਣ ਵਾਲੀ ਗੱਲ ਹੈ।ਵਨੀਤਜੋਤ ਕੌਰ ਨੇ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਪ੍ਰਿੰਸੀਪਲ ਮੈਡਮ, ਸਕੂਲ ਟੀਚਰਾਂ ਤੇ ਸਮੂਹ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਨੂੰ ਦਿੱਤਾ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media