Tuesday, July 14, 2026

ਸੇਵਾ ਮੁਕਤੀ ‘ਤੇ ਰਾਜੇਵਾਲ ਵਲੋਂ ਧਾਰਮਿਕ ਪ੍ਰੋਗਰਾਮ – ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ‘ਚੋਂ ਚਰਨਜੀਤ ਸਿੰਘ ਰਾਜੇਵਾਲ ਲਾਈਨਮੈਨ (ਸਟੋਰ) ਆਪਣੀ ਸਰਕਾਰੀ ਨੌਕਰੀ ਦੇ 28 ਸਾਲ 6 ਮਹੀਨੇ ਦੀ ਬੇਦਾਗ ਨੌਕਰੀ ਉਪਰੰਤ ਸੇਵਾ ਮੁਕਤ ਹੋ ਗਏ ਹਨ। ਆਪਣੀ ਸੇਵਾ ਮੁਕਤੀ ‘ਤੇ ਉਨ੍ਹਾਂ ਦੇ ਗ੍ਰਹਿ ਰਾਜੇਵਾਲ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸੋਹਣ ਸਿੰਘ ਸੁਰੀਲਾ (ਬਰਵਾਲੀਵਾਲੇ) ਨੇ ਇਸ ਮੌਕੇ ਢਾਡੀ ਵਾਰਾਂ ਗਾਈਆਂ ਗਈਆਂ।
ਧਾਰਮਿਕ ਪ੍ਰੋਗਰਾਮ ਵਿੱਚ ਧਰਮਜੀਤ ਸਿੰਘ ਪ੍ਰਧਾਨ ਭੀਮ ਰਾਓ ਅੰਬੇਦਕਰ ਮਿਸ਼ਨ ਸਮਰਾਲਾ, ਰਘਵੀਰ ਸਿੰਘ ਰਿਟਾ: ਐਸ.ਡੀ.ਓ ਮੀਤ ਪ੍ਰਧਾਨ, ਸੁਖਪਾਲ ਸਿੰਘ ਸੁੱਖਾ ਸਰਪੰਚ ਰਾਜੇਵਾਲ, ਰੁਪਿੰਦਰ ਸਿੰਘ ਬੱਲੀ ਬੈਂਕ ਮੈਨੇਜਰ, ਸਤਵਿੰਦਰ ਸਿੰਘ ਕੈਸ਼ੀਅਰ, ਰਣਧੀਰ ਸਿੰਘ ਮੂੰਡੀਆਂ, ਦੇਸ ਰਾਜ ਕਲਰਕ, ਮਨਪ੍ਰੀਤ ਸਿੰਘ ਸੈਟੇਨੋ, ਗੁਰਪ੍ਰੀਤ ਸਿੰਘ ਗੋਪੀ, ਲਛਮਣ ਸਿੰਘ, ਭੁਪਿੰਦਰ ਸਿੰਘ ਫੌਜੀ ਖੰਨਾ, ਜਗਤਾਰ ਸਿੰਘ ਪਾਵਰਕਾਮ, ਸੰਨੀ ਦੂਆ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਮੀਤ ਪ੍ਰਧਾਨ ਨਗਰ ਕੌਂਸਲ ਆਦਿ ਤੋਂ ਇਲਾਵਾ ਇਲਾਕੇ ਦੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …