ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਗਲੋਬਲ ਰੀਚ ਫਾਊਂਡੇਸਨ ਯੂ.ਐਸ.ਏ ਵਲੋਂ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਸਬੰਧੀ ਖ਼ਾਲਸਾ
ਕਾਲਜ ਗਵਰਨਿੰਗ ਕੌਂਸਲ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ‘ਪੰਜਾਬ ਟੀਚਰ ਆਫ਼ ਦਾ ਈਅਰ ਐਵਾਰਡ-2022’ ਸਬੰਧੀ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਮਿਤੀ ’ਚ ਵਾਧਾ ਕੀਤਾ ਗਿਆ ਹੈ।ਇਹ ਫ਼ੈਸਲਾ ਪ੍ਰੀਖਿਆਵਾਂ ’ਚ ਰੁੱਝੇ ਰਹਿਣ ਕਾਰਨ ਅਧਿਆਪਕਾਂ ਵਲੋਂ ਫ਼ਾਰਮ ਨਾ ਜਮ੍ਹਾ ਕਰਵਾਏ ਜਾ ਸਕਣ ਕਰ ਕੇ ਉਨ੍ਹਾਂ ਨੂੰ ਸਹੂਲਤ ਪ੍ਰਦਾਨ ਕਰਦਿਆਂ ਹੁਣ ਐਵਾਰਡ ਦੇ ਪ੍ਰੋਗਰਾਮ ਲਈ ਅਰਜ਼ੀਆਂ ਲੈਣ ਦੀ ਮਿਤੀ 15 ਜੂਨ 2023 ਨਿਰਧਾਰਿਤ ਕੀਤੀ ਗਈ ਹੈ।ਜਦਕਿ ਦਸਤਾਵੇਜ਼ ਜਮ੍ਹਾ ਕਰਵਾਉਣ ਦੀ ਮਿਤੀ 1 ਜੁਲਾਈ ਹੀ ਰਹੇਗੀ।
ਇਸ ਸਾਲ ਦੇ ਉਲੀਕੇ ਜਾਣ ਵਾਲੇ ਪ੍ਰੋਗਰਾਮ ਦੀਆਂ ਤਿਆਰੀਆਂ ਬਾਰੇ ਅੱਜ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ’ਚ ਸਬੰਧਿਤ ਕਮੇਟੀ ਦੀ ਇਕ ਅਹਿਮ ਮੀਟਿੰਗ ਮੌਕੇ ਫ਼ਾਊਡੇਂਸਨ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਉਕਤ ਜਾਣਕਾਰੀ ਸਾਂਝੀ ਕੀਤੀ।
ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਸਾਲ ਉਕਤ ਐਵਾਰਡ ਦੇ ਪ੍ਰੋਗਰਾਮ ਲਈ ਅਰਜ਼ੀਆਂ ਲੈਣ ਦੀ ਪਹਿਲਾਂ ਮਿਤੀ 15 ਅਪ੍ਰੈਲ 2023 ਸੀ।ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਡੀ ਮੇਲ ਆਈਡੀ: 0.’ਤੇ ਅਪਲਾਈ ਕਰ ਸਕਦੇ ਹਨ।
ਇਸ ਮੌਕੇ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਕਿਹਾ ਕਿ ਇਸ ਸਾਲ ‘ਟੀਚਰ ਡੇਅ’ ’ਤੇ ਇਨਾਮ ਵੰਡ ਪ੍ਰੋਗਰਾਮ ਕਰਵਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਗਲੋਬਲ ਫ਼ਾਊਂਡੇਸ਼ਨ ਦੇ ਫ਼ਾਊਂਡਰ ਡਾ. ਬਖਸ਼ੀਸ਼ ਸਿੰਘ ਦਾ ਸੁਪਨਾ ਹੈ ਕਿ ਅਧਿਆਪਕ ਦੇ ਕੀਤੇ ਕੰਮ ਦਾ ਮੁਲਾਂਕਣ ਕਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਡਾ. ਹੁਸ਼ਿਆਰ ਨਗਰ ਨੇ ਕਿਹਾ ਕਿ ਐਵਾਰਡ ਜੇਤੂ ਨੂੰ 1 ਲੱਖ ਰੁਪਏ, ਐਪੀਰੀਸ਼ੇਅਡ 25 ਹਜ਼ਾਰ ਤੇ 15 ਹਜ਼ਾਰ ਦਿੱਤੇ ਜਾਣਗੇ।
ਮੀਟਿੰਗ ਵਿੱਚ ਕਮੇਟੀ ਮੈਂਬਰ ਡਾ. ਨਿਰਮਲਜੀਤ ਕੌਰ, ਡਾ. ਗੁਰਜੀਤ ਕੌਰ, ਡਾ. ਅਵਨੀਤ ਕੌਰ, ਪ੍ਰੋ: ਹਰਸਿਮਰਨਜੀਤ ਕੌਰ, ਪ੍ਰੋ: ਸੁਖਮਨਦੀਪ ਕੌਰ ਸ਼ਾਮਿਲ ਹੋਏ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media