Saturday, July 27, 2024

ਵਰ੍ਹਿਆਂ ਮਗਰੋਂ ਰਣਬੀਰ ਕਲੱਬ ਦੇ ਵਿਹੜੇ ‘ਚ ਖੇਡ ਗਤੀਵਿਧੀਆਂ ਨੇ ਦਿੱਤੀ ਦਸਤਕ

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੇ ਚੇਅਰਮੈਨ ਜਵੰਧਾ ਨੇ ਲਿਆ ਜਾਇਜ਼ਾ

ਸੰਗਰੂਰ, 20 ਮਈ (ਜਗਸੀਰ ਲੌਂਗੋਵਾਲ) – ਸੰਗਰੂਰ ਸ਼ਹਿਰ ਦੇ ਪ੍ਰਸਿੱਧ ਰਣਬੀਰ ਕਲੱਬ ਵਿੱਚ ਕਈ ਸਾਲਾਂ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਖੇਡ ਗਤੀਵਿਧੀਆਂ ਦੀ ਦਸਤਕ ਹੋ ਗਈ ਹੈ।ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ਕਲੱਬ ਦੇ ਵਿਹੜੇ ਵਿੱਚ ਦੋ ਲਾਅਨ ਟੈਨਿਸ ਕੋਰਟਾਂ ਨੂੰ ਲੋੜੀਂਦੀ ਮੁਰੰਮਤ ਤੋਂ ਬਾਅਦ ਆਰੰਭ ਕਰਵਾ ਦਿੱਤਾ ਗਿਆ ਹੈ।ਜਿਨ੍ਹਾਂ ਵਿਚ ਕੋਚਿੰਗ ਲਈ ਬਾਕਾਇਦਾ ਇੱਕ ਕੋਚ ਵੀ ਤਾਇਨਾਤ ਕੀਤਾ ਗਿਆ ਹੈ, ਜੋ ਕਿ ਸਵੇਰ ਅਤੇ ਸ਼ਾਮ ਦੇ ਵੱਖ ਵੱਖ ਸੈਸ਼ਨ ਦੌਰਾਨ ਲਾਅਨ ਟੈਨਿਸ ਦੀ ਕੋਚਿੰਗ ਪ੍ਰਦਾਨ ਕਰੇਗਾ।
ਇਸ ਦਾ ਜਾਇਜ਼ਾ ਲੈਣ ਪੁੱਜੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਜੋ ਕਿ ਰਣਬੀਰ ਕਲੱਬ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਰਣਬੀਰ ਕਲੱਬ ਨਾਲ ਜੁੜੇ ਮੈਂਬਰਾਂ ਦੇ ਨਾਲ ਨਾਲ ਗੈਰ ਮੈਂਬਰ ਵੀ ਇਸ ਕੋਚਿੰਗ ਸੈਸ਼ਨ ਵਿੱਚ ਸਿਖਲਾਈ ਹਾਸਲ ਕਰ ਸਕਣਗੇ ਜਿਸ ਤਹਿਤ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਲਈ ਫੀਸ ਨਿਰਧਾਰਿਤ ਕੀਤੀ ਗਈ ਹੈ।
ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮ. (ਪੰਜਾਬ ਇਨਫੋਟੈਕ) ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਕਿ ਕਾਫ਼ੀ ਸਮੇਂ ਤੋਂ ਕਲੱਬ ਮੈਂਬਰਾਂ ਵਲੋਂ ਅਜਿਹੀ ਮੰਗ ਉਠਾਈ ਜਾ ਰਹੀ ਸੀ ਅਤੇ ਹੁਣ ਲਾਅਨ ਟੈਨਿਸ ਦੇ ਦੋ ਕੋਰਟਾਂ ਦੀ ਲੋੜੀਂਦੀ ਮੁਰੰਮਤ, ਫਲੱਡ ਲਾਈਟਾਂ ਅਤੇ ਹੋਰ ਸਹੂਲਤਾਂ ਉਪਲੱਬਧ ਹੋਣ ਨਾਲ ਇਥੇ ਖੇਡ ਗਤੀਵਿਧੀਆਂ ਨੂੰ ਹੁੰਗਾਰਾ ਮਿਲ ਸਕੇਗਾ।
ਇਸ ਮੌਕੇ ਐਸ.ਐਸ.ਪੀ ਸੁਰੇਂਦਰ ਲਾਂਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ, ਉਪ ਮੰਡਲ ਮੈਜਿਸਟ੍ਰੇਟ ਨਵਰੀਤ ਕੌਰ ਸੇਖੋਂ, ਨਾਇਬ ਤਹਿਸੀਲਦਾਰ ਅਵਤਾਰ ਸਿੰਘ, ਡਾ. ਪ੍ਰਭਜੋਤ ਸਿੰਘ ਸਿਬੀਆ, ਈ.ਓ ਬਾਲਕ੍ਰਿਸ਼ਨ, ਕੋਚ ਅਮਰ ਨਾਥ ਵੀ ਮੌਜ਼ੂਦ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …