Thursday, June 11, 2026

ਮੰਤਰੀ ਨਿੱਜ਼ਰ ਦੇ ਪੀ.ਏ ਮਨਿੰਦਰਪਾਲ ਨੇ ਘਰ ਘਰ ਜਾ ਕੇ ਲਗਾਈਆਂ ਬੁਢਾਪਾ ਪੈਨਸ਼ਨਾਂ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਦੀਆਂ ਹਦਾਇਤਾਂ ‘ਤੇ ਉਨ੍ਹਾਂ ਦੇ ਪੀ.ਏ ਮਨਿੰਦਰਪਾਲ ਸਿੰਘ ਹਲਕਾ ਦੱਖਣੀ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਇਕ ਨਵੀਂ ਪਹਿਲ ਕੀਤੀ ਗਈ ਹੈ।ਜਿਸ ਤਹਿਤ ਉਹ ਉਨ੍ਹਾਂ ਬਜ਼ੁਰਗਾਂ ਦੇ ਘਰ ਜਾ ਕੇ ਬੁਢਾਪਾ ਪੈਨਸ਼ਨਾਂ ਅਪਲਾਈ ਕਰਵਾ ਰਹੇ ਹਨ, ਜੋ ਸੇਵਾ ਕੇਂਦਰ ਜਾਣ ਦੇ ਸਮਰੱਥ ਨਹੀਂ ਹਨ।ਸ਼ਨੀਵਾਰ ਨੂੰ ਪੀ.ਏ ਮਨਿੰਦਰਪਾਲ ਸਿੰਘ ਬਸਰਾ ਅਤੇ ਹਲਕਾ ਦੱਖਣੀ ਦੇ ਸੀਨੀਅਰ ਆਗੂ ਵਰਪਾਲ ਸਿੰਘ ਬੱਬਰ ਅਤੇ ਸੀਨੀਅਰ ਆਗੂ ਰਵੀਸ਼ੇਰ ਸਿੰਘ ਖਾਲਸਾ ਵਲੋਂ ਬਹਾਦੁਰ ਨਗਰ, ਸੁਲਤਾਨਵਿੰਡ ਰੋਡ ਵਸਨੀਕ ਇੱਕ ਬਜੁਰਗ ਪਤੀ-ਪਤਨੀ ਦੇ ਘਰ ਜਾ ਕੇ ਬੁਢਾਪਾ ਪੈਨਸ਼ਨ ਅਪਲਾਈ ਕਰਵਾਈ ਗਈ।ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਉਮੀਦ ਰੱਖਦਿਆਂ ਪੰਜਾਬ ਦੀ ਸਿਆਸੀ ਕਮਾਂਡ ਸੌਂਪੀ ਹੈ। ਮਨਿੰਦਰਪਾਲ ਨੇ ਕਿਹਾ ਕਿ ਪਾਰਟੀ ਦਾ ਉਦੇਸ਼ ਹੈ ਕਿ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰੇ।

 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …