Tuesday, September 15, 2026

ਗਰਮੀ ਤੋਂ ਬਚਅ ਲਈ ਕਮਿਸ਼ਨਰ ਪੁਲਿਸ ਵਲੋਂ ਮੁਲਾਜ਼ਮਾਂ ਛੱਤਰੀ ਦਾ ਪ੍ਰਬੰਧ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਗੁਰੂ ਨਗਰੀ ਵਿੱਚ ਵਧ ਰਹੇ ਤਾਪਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਵਿੱਚ ਨਾਕਿਆਂ, ਚੌਕਾਂ ਅਤੇ ਹੋਰ ਥਾਵਾਂ ‘ਤੇ ਡਿਊਟੀ ਕਰਨ ਲਈ ਪੁਲਿਸ ਮੁਲਾਜ਼ਮਾਂ ਨੂੰ ਛੱਤਰੀ ਦੀ ਛਾਂ ਮੁਹੱਈਆ ਕਰਵਾਈ ਗਈ ਹੈ।ਇਸੇ ਤਹਿਤ ਅੱਜ ਸ਼ਹਿਰ ਦੀਆਂ ਵੱਖ ਵੱਖ ਸੜਕਾਂ ‘ਤੇ ੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਛੱਤਰੀ ਦੀ ਛਾਵੇਂ ਖੜੇ ਨਜ਼ਰ ਆਏ।ਇਹ ਸ਼ਾਇਦ ਅੰਮ੍ਰਿਤਸਰ ਸ਼ਹਿਰ ਹੀ ਨਹੀਂ, ਬਲਕਿ ਪੰਜਾਬ ਵਿੱਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਲਈ ਛੱਤਰੀ ਦੀ ਛਾਂ ਦਿੱਤੀ ਗਈ ਹੋਵੇ।ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਇਸ ਸੌਗਾਤ ਲਈ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਦਾ ਧੰਨਵਾਦ ਕਰਦੇ ਸੁਣੇ ਗਏ।ਜ਼ਾਮਨੀ ਰੰਗ ਦੀ ਇਸ ਵੱਡੀ ਛੱਤਰੀ ਉਪਰ ਟਰੈਫਿਕ ਪੁਲਿਸ ਅੰਮ੍ਰਿਤਸਰ ਲਿਖਿਆ ਹੋਇਆ ਹੈ।ਹਰ ਲੰਘਣ ਵਾਲੇ ਦੀ ਅੱਖ ਇਨ੍ਹਾਂ ਛੱਤਰੀਆਂ ‘ਤੇ ਜਰੂਰ ਪੈਂਦੀ ਹੈ।
ਟਰੈਫਿਕ ਇੰਸਪੈਕਟਰ ਅਨੂਪ ਸੈਣੀ ਨੇ ਪੁਲਿਸ ਕਮਿਸ਼ਨਰ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਨਾਲ ਉਨਾਂ ਦੀ ਜਾਨ ਸੌਖੀ ਹੋਈ ਹੈ।ਜੋ ਜਵਾਨ ਪਹਿਲਾਂ ਗਰਮੀ ਕਾਰਨ ਆਪਣੀ ਡਿਊਟੀ ਤੋਂ ਪਰੇ ਛਾਂ ਵਿੱਚ ਜਾ ਕੇ ਬੈਠ ਜਾਂਦੇ ਸਨ, ਉਹ ਵੀ ਡਿਊਟੀ ‘ਤੇ ਡਟੇ ਰਹਿਣਗੇ, ਜਿਸ ਨਾਲ ਟਰੈਫਿਕ ਸੁਚਾਰੂ ਢੰਗ ਨਾਲ ਚਲਾਉਣ ‘ਚ ਅਸਾਨੀ ਰਹੇਗੀ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …