Thursday, March 12, 2026

ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਹੋਈ

ਗੁਰਪ੍ਰੀਤ ਸਿੰਘ ਖੰਨਾ ਵਲੋਂ ਆਪਣਾ ਨਵਾਂ ਕਹਾਣੀ ਸੰਗ੍ਰਹਿ ‘ਬਲੈਕ ਹੋਲ’ ਸਭਾ ਨੂੰ ਭੇਟ

ਸਮਰਾਲਾ, 23 ਮਈ (ਇੰਦਰਜੀਤ ਸਿੰਘ ਕੰਗ) – ਸਾਹਿਤ ਸਭਾ (ਰਜਿ.) ਸਮਰਾਲਾ ਦੀ ਮਾਸਿਕ ਇਕੱਤਰਤਾ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਹੋਈ।ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਕਹਾਣੀਕਾਰ ਮੁਖਤਿਆਰ ਸਿੰਘ ਦੇ 80ਵੇਂ ਜਨਮ ਦਿਨ ਅਤੇ ਕਹਾਣੀਕਾਰ ਰਵਿੰਦਰ ਰੁਪਾਲ ਦੇ ਘਰ ਪੋਤਰੀ ਹੋਣ ਖੁਸ਼ੀ ਸਾਂਝੀ ਕੀਤੀ ਗਈ।ਇਸ ਉਪਰੰਤ ਉਘੇ ਸਾਹਿਤਕਾਰ ਕੇਹਰ ਸ਼ਰੀਫ, ਬੂਟਾ ਸਿੰਘ ਸ਼ਾਦ ਅਤੇ ਜਾਵੇਦ ਬੂਟਾ ਦੇ ਅਕਾਲ ਚਲਾਣੇ ‘ਤੇ ਸ਼ੋਕ ਪ੍ਰਗਟ ਕੀਤਾ ਗਿਆ।ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਹਰਜਿੰਦਰ ਸਿੰਘ ਗੁਪਾਲੋਂ ਨੇ ਗੀਤ ‘ਸੱਥ’ ਸੁਣਾਇਆ।ਜਿਸ ਦੀ ਸਮੁੱਚੀ ਸਭਾ ਵਲੋਂ ਤਰੀਫ ਕੀਤੀ ਗਈ।
ਗੁਰਦੀਪ ਮਹੌਣ ਨੇ ਨਵੀਂ ਕਹਾਣੀ ‘ਟੁਕੜੇ- ਟੁਕੜੇ’ ਸੁਣਾਈ, ਜੋ ਕਿ ਚਰਚਾ ਦਾ ਵਿਸ਼ਾ ਰਹੀ।ਪਰਮ ਸਿਆਣ ਨੇ ਗੀਤ ‘ਮੰਨ ਚਾਹੇ ਨਾ ਮੰਨ’ ਸੁਣਾਇਆ।ਰਵਿੰਦਰ ਰੁਪਾਲ ਗੌਲਗੜ ਨੇ ਕਹਾਣੀ ‘ਉਦੋਂ ਮੈਨੂੰ ਹੀ ਸਮਝ ਲੈਣਾ’ ਸੁਣਾਈ।ਸੁਰਜੀਤ ਜੀਤ ਨੇ ਗਜ਼ਲ ਸੁਣਾਈ।ਯਤਿੰਦਰ ਮਾਹਲ ਨੇ ਕਵਿਤਾ ‘ਮਜ਼ਦੂਰ’, ਸਿਮਰਨਜੀਤ ਸਿੰਘ ਕੰਗ ਨੇ ਲੇਖ ‘ਦੁਲਵਾਂ ਦੇ ਸਿੱਖ ਸਰਦਾਰ’ ਸੁਣਾਇਆ।ਵਰਨ ਪੱਲ੍ਹਾ ਨੇ ਗੀਤ ‘ਇੱਕ ਕੁੜੀ’ ਸੁਣਾਇਆ।ਗੁਰਪ੍ਰੀਤ ਸਿੰਘ ਖੰਨਾ ਨੇ ਕਵਿਤਾ ‘ਤਾਰੀਖ’ ਸੁਣਾਈ ਅਤੇ ਉਨ੍ਹਾਂ ਵਲੋਂ ਆਪਣਾ ਨਵਾਂ ਕਹਾਣੀ ਸੰਗ੍ਰਹਿ ‘ਬਲੈਕ ਹੋਲ’ ਸਭਾ ਨੂੰ ਭੇਂਟ ਕੀਤਾ।ਉਪਰੋਕਤ ਤੋਂ ਇਲਾਵਾ ਚਾਰਚਾ ਵਿੱਚ ਭਾਗ ਲੈਣ ਵਾਲਿਆਂ ਵਿੱਚ ਗੁਰਭਗਤ ਸਿੰਘ, ਅਵਤਾਰ ਸਿੰਘ ਉਟਾਲਾਂ, ਕਹਾਣੀਕਾਰ ਮੁਖਤਿਆਰ ਸਿੰਘ, ਤਰਨ ਬੱਲ, ਗੁਰਮੀਤ ਆਰਿਫ, ਬਲਵਿੰਦਰ ਗਰੇਵਾਲ, ਸ਼ਹਿਜੀਤ ਸਿੰਘ ਕੰਗ ਸ਼ਾਮਲ ਹੋਏ।ਸਭਾ ਦੀ ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਅਮਨਦੀਪ ਕੌਂਸ਼ਲ ਵਲੋਂ ਬਾਖੂਬੀ ਨਿਭਾਈ ਗਈ।
ਅਖੀਰ ਸਭਾ ਦੇ ਚੇਅਰਮੈਨ ਸੁਖਜੀਤ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …