ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਬਾਂਸਲ’ਜ ਗਰੁੱਪ ਸੂਲਰ ਘਰਾਟ ਵਲੋਂ ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿੱਚ ਮੈਡੀਕਲ ਚੈਕਅਪ ਕੈਂਪ ਬਾਬਾ
ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜੵਬਾ ਵਿਖੇ ਡਾ. ਕਿਰਪਾਲ ਸਿੰਘ ਐਸ.ਐਮ.ਓ ਦੀ ਅਗਵਾਈ ਵਿੱਚ ਲਗਾਇਆ ਗਿਆ।ਡਾ. ਐਸ.ਕੇ ਗੋਇਲ, ਡਾ. ਗੌਰਵ ਬਾਠਲਾ, ਡਾ. ਹਿਮਾਂਗ ਅਗਰਵਾਲ ਅੱਖਾਂ ਦੇ ਮਾਹਿਰ, ਅਭਿਸ਼ੇਕ ਬਾਂਸਲ, ਡਾ. ਵੰਦਿਨਾ ਪਾਹਵਾ, ਡਾ. ਤਰੁਣ ਆਹੂਜਾ, ਰੁਚਿਕਾ ਗੋਇਲ ਆਦਿ 14 ਵੱਖ-ਵੱਖ ਡਾਕਟਰਾਂ ਵਲੋਂ ਹਰ ਤਰਾਂ ਦੀਆਂ ਬਿਮਾਰੀਆ ਦੇ ਮਰੀਜ਼ਾਂ ਨੂੰ ਚੈਕ ਕੀਤਾ ਗਿਆ।ਡਾਕਟਰਾਂ ਵਲੋਂ ਲਗਭਗ 1150 ਮਰੀਜ਼ਾਂ ਨੂੰ ਚੈਕ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ।ਕੈਂਪ ਦੌਰਾਨ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਦੀ ਟੀਮ ਨ ਕੈਂੇਸਰ ਨਾਲ ਸਬੰਧਿਤ ਮਰੀਜ਼ਾਂ ਦੀ ਜਾਂਚ ਕਰ ਕੇ ਜਾਗਰੂਕ ਵੀ ਕੀਤਾ ਗਿਆ।ਕੈਂਪ ਦੌਰਾਨ ਕੈਲਸ਼ੀਅਮ, ਦਰਦਾਂ ਨਾਲ ਸਬੰਧਿਤ ਟੈਸਟ, ਸ਼ੂਗਰ ਅਤੇ ਈ.ਸੀ.ਜੀ ਆਦਿ ਟੈਸਟ ਮੁਫ਼ਤ ਕੀਤੇ ਗਏ।ਅੱਖਾਂ ਦੇ 15 ਮਰੀਜ਼ਾਂ ਨੂੰ ਲੈੰਜ ਫ੍ਰੀ ਵਿੱਚ ਪਾਏ ਗਏ।ਬਾਂਸਲ’ਜ ਗਰੁੱਪ ਦੇ ਐਮ.ਡੀ ਸੰਜੀਵ ਬਾਂਸਲ ਨੇ ਕਿਹਾ ਕਿ ਇਹ ਕੈਂਪ ਉਹਨਾਂ ਦੀ ਮਾਤਾ ਦੀ 10ਵੀਂ ਬਰਸੀ ਨੂੰ ਸਮਰਪਿਤ ਹੈ।ਉਹਨਾਂ ਟਰੱਸਟ ਦਾ ਧੰਨਵਾਦ ਕਰਦਿਆ ਕਿਹਾ ਕਿ ਅੱਗੇ ਤੋਂ ਵੀ ਉਹਨਾਂ ਦਾ ਪਰਿਵਾਰ ਕਿਸੇ ਵੀ ਸਮਾਜਿਕ ਕਾਰਜ਼ ਲਈ ਹਮੇਸ਼ਾਂ ਉਹਨਾਂ ਦੇ ਨਾਲ ਹੈ।
ਇਸ ਮੌਕੇ ਬਾਂਸਲ’ਜ ਗਰੁੱਪ ਦੇ ਚੇਅਰਮੈਨ ਸ਼ਾਮ ਲਾਲ ਬਾਂਸਲ, ਡਾਇਰੈਕਟਰ ਨਵੀਨ ਬਾਂਸਲ, ਹਸਪਤਾਲ ਟਰੱਸਟ ਦੇ ਸਕੱਤਰ ਰਾਜ ਕੁਮਾਰ ਰਾਮਾ, ਸਾਹਿਤ ਅਤੇ ਸੱਭਿਆਚਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ, ਬਲਦੇਵ ਸਿੰਘ, ਅਮਨ ਵਿਰਕ, ਸੁਖਵਿੰਦਰ ਭਿੰਦਾ, ਗੁਰਮੇਲ ਸਿੰਘ ਪ੍ਰਧਾਨ, ਹਰਬੰਸ ਲਾਲ, ਕੀਮਤ ਰਾਏ, ਗੁਰਪਿਆਰ ਸਿੰਘ ਅਤੇ ਹੋਰ ਪਤਵੰਤੇ ਮੌਜ਼ੂਦ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media