Monday, April 27, 2026

ਲਾਇੰਸ ਕਲੱਬ ਵਿਸ਼ਾਲ ਨੇ ਸਕੂਲ ਵਿੱਚ ਵੰਡੀਆਂ ਜਰਸੀਆਂ ਅਤੇ ਜੁਰਾਬਾਂ

PPN2012201411

ਫਾਜ਼ਿਲਕਾ, 20 ਦਸੰਬਰ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇੰਸ ਕਲੱਬ ਫਾਜਿਲਕਾ ਵਿਸ਼ਾਲ ਵੱਲੋ ਕੀਤੇ ਜਾ ਰਹੇ ਸੇਵਾ ਦੇ ਕੰਮਾਂ ਵਿੱਚ ਇੱਕ ਹੋਰ ਕੜੀ ਜੋੜਦੇ ਹੋਏ ਅੱਜ ਸਥਾਨਕ ਦੁਰਗਿਆਨਾ ਵਿਦਿਆ ਮੰਦਿਰ ਸਕੂਲ ਵਿੱਚ ਸਮੂਹ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਜੁਰਾਬਾਂ ਵੰਡੀਆਂ ਗਈਆਂ।ਕਲੱਬ ਦੇ ਪ੍ਰਧਾਨ ਐਡਵੋਕੇਟ ਸ਼ੇਖਰ ਛਾਬੜਾ ਦੀ ਅਗਵਾਈ ਵਿੱਚ ਹੋਏ ਇੱਕ ਸਾਦੇ ਸਮਾਰੋਹ ਵਿੱਚ ਐਡਵੋਕੇਟ ਮਨੋਜ ਤ੍ਰਿਪਾਠੀ ਪ੍ਰਧਾਨ ਭਾਜਪਾ ਮੰਡਲ, ਸੁਬੋਧ ਵਰਮਾ ਸਕੱਤਰ ਅਤੇ ਵਿਨੋਦ ਜਾਂਗਿੜ ਜਿਲਾ ਪ੍ਰਧਾਨ ਭਾਜਯੂਮੋ ਵਿਸ਼ੇਸ਼ ਮਹਿਮਾਨ ਸਨ।ਇਸ ਮੌਕੇ ਕਲੱਬ ਵਲੋਂ ਸਕੂਲ ਦੇ ਪਹਿਲੀ ਜਮਾਤ ਅਤੇ ਪੰਜਵੀਂ ਜਮਾਤ ਦੇ ਸਮੂਹ 185 ਵਿਦਿਆਰਥੀਆਂ ਨੂੰ ਜਰਸੀਆਂ ਅਤੇ ਜੁਰਾਬਾਂ ਵੰਡੀਆਂ ਗਈਆਂ ।ਇਸ ਮੌਕੇ ਮਹਿਮਾਨਾ ਨੇ ਲਾਇੰਸ ਕਲਬ ਵਿਸ਼ਾਲ ਵੱਲੋ ਕਰਵਾਏ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਸੇਵਾ ਕਰਣਾ ਸਭ ਤੋਂ ਵੱਡਾ ਧਰਮ ਹੈ।ਜਿਸ ਉੱਤੇ ਲਾਇੰਸ ਕਲੱਬ ਫਾਜਿਲਕਾ ਵਿਸ਼ਾਲ ਅਤੇ ਉਸਦੇ ਮੈਬਰ ਖਰਿਆ ਉੱਤਰ ਰਿਹੇ ਹਨ।ਇਸ ਮੌਕੇ ਉੱਤੇ ਕਲੱਬ ਦੇ ਸਕੱਤਰ ਨਰਿੰਦਰ ਸਚਦੇਵਾ ਨੇ ਪੁੱਜੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਲੱਬ ਦੁਆਰਾ ਕੀਤੇ ਗਏ ਕੰਮਾਂ ਦੇ ਬਾਰੇ ਵਿੱਚ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਭਵਿੱਖ ਵਿੱਚ ਲੱਗਣ ਵਾਲੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਦੇ ਬਾਰੇ ਵਿੱਚ ਵੀ ਦੱਸਿਆ।ਇਸ ਮੌਕੇ ਉੱਤੇ ਦੁਰਗਿਆਨਾ ਮੰਦਿਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚਲਾਨਾ ਨੇ ਕਲੱਬ ਦੁਆਰਾ ਲਗਾਏ ਗਏ ਇਸ ਪ੍ਰੋਜੈਕਟ ਲਈ ਕਲੱਬ ਮੈਬਰਾਂ ਦਾ ਧੰਨਵਾਦ ਕੀਤਾ।ਇਸ ਪ੍ਰੋਜੈਕਟ ਦੇ ਚੇਅਰਮੈਨ ਅਸ਼ੋਕ ਦੂਮੜਾ ਅਤੇ ਸਚਿਨ ਚੁਚਰਾ ਸਨ।ਇਸ ਮੌਕੇ ਕਲੱਬ ਦੁਆਰਾ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੈਸ਼ਅਰ ਅਰਵਿੰਦ ਸ਼ਰਮਾ, ਪ੍ਰੋਜੈਕਟ ਸਕੱਤਰ ਇੰਜੀ. ਪ੍ਰਦੀਪ ਸੇਠੀ, ਅਸ਼ੋਕ ਵਾਟਸ, ਡਾ. ਸੰਦੀਪ ਗੋਇਲ, ਐਡਵੋਕੇਟ ਰਿਤੇਸ਼ ਗਗਨੇਜਾ, ਮਨਜੀਤ ਸਵਾਮੀ, ਲੋਕੇਸ਼ ਅਰੋੜਾ, ਅਸ਼ਵਨੀ ਪਰੂਥੀ, ਜਤਿੰਦਰ ਵਰਮਾ, ਪ੍ਰਿੰਸੀਪਲ ਪਾਲ ਚੰਦ ਵਰਮਾ, ਸਚਿਤ ਸਚਦੇਵਾ, ਵਿਨੋਦ ਸਚਦੇਵਾ, ਓ. ਪੀ. ਸਚਦੇਵਾ, ਚੰਦਰਮੋਹਨ ਸੇਠੀ, ਐਡਵੋਕੇਟ ਸੁਮਿਤ ਡੋਡਾ, ਬੰਟੀ ਚੋਪੜਾ, ਸਤੀਸ਼ ਸਚਦੇਵਾ, ਰਾਕੇਸ਼ ਸੇਠੀ ਤੋਂ ਇਲਾਵਾ ਮੰਦਿਰ ਦੇ ਪ੍ਰਦੀਪ ਖੁਰਾਨਾ, ਦੀਪਕ ਬਾਵਾ, ਸੁਰਿੰਦਰ ਬਜਾਜ਼, ਨਵਦੀਪ ਆਹੁਜਾ ਆਦਿ ਹਾਜਰ ਸਨ ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply