ਅੰਮ੍ਰਿਤਸਰ, 1 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ, ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਲਾਨੇ
ਨਤੀਜਿਆਂ ‘ਚ ਅੱਵਲ ਸਥਾਨ ਹਾਸਲ ਕੀਤੇ ਹਨ। ਗਗਨਦੀਪ ਕੌਰ, ਬੀ.ਬੀ.ਏ (ਸਮੈਸਟਰ ਪੰਜਵਾਂ) ਨੇ 76% ਅੰਕ ਪ੍ਰਾਪਤ ਕਰਕੇ ਯੂਨੀਵਰਸਿਅੀ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਅਨੰਤਦੀਪ ਕੌਰ ਪੀ.ਜੀ.ਡੀ.ਐਫ.ਐਸ ਸਮੈਸਟਰ ਪਹਿਲਾ ਨੇ 72% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਦੂਜਾ ਸਥਾਨ ਹਾਸਲ ਕੀਤਾ। ਰਾਜਬੀਰ ਕੌਰ ਬੀ.ਕਾਮ ਐਫ.ਐਸ ਸਮੈਸਅਰ ਤੀਜਾ ਨੇ 75.6% ਅੰਕ, ਨੇਹਾ ਕਪੂਰ ਪੀ.ਜੀ.ਡੀ.ਐਫ.ਐਸ ਸਮੈਸਟਰ ਪਹਿਲਾ ਨੇ 70.3% ਅੰਕ ਅਤੇ ਅਮਨਪ੍ਰੀਤ ਕੌਰ ਐਮ.ਕਾਮ ਸਮੈਸਟਰ ਤੀਜਾ ਨੇ 88% ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਚੋਂ ਤੀਜਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਵਧਾਈ ਦਿੱਤੀ।ਡਾ. ਸਿਮਰਦੀਪ ਡੀਨ ਅਕਾਦਮਿਕ, ਡਾ. ਸ਼ੈਲੀ ਜੱਗੀ, ਡੀਨ ਮੀਡੀਆ ਐਂਡ ਪਬਲਿਕ ਲਾਇਜ਼ਨ, ਮਿਸ ਨੀਤੂ ਬਾਲਾ ਪੀ.ਜੀ. ਡਿਪਾਰਟਮੈਂਟ ਆਫ ਕਾਮਰਸ, ਮਿਸ ਸੁਰਭੀ, ਮਿਸ ਰਿਤੀਕਾ, ਮਿਸ ਸਗੁਨਾ ਮਹਾਜਨ, ਮਿਸ ਰਚਨਾ, ਮਿਸਟਰ ਨਿਖਿਲ ਮਹਾਜਨ, ਅਸਿਸਟੈਂਟ ਪੋ੍ਰ., ਪੀ.ਜੀ ਡਿਪਾਰਟਮੈਂਟ ਆਫ ਕਾਮਰਸ, ਨੇ ਵਿਦਿਆਰਥਣਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media