ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਸੇਂਟ ਜੌਨ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰ ਨਗਰ ਅੰਮ੍ਰਿਤਸਰ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨਿਆ
ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਜੌਨ ਨੇ ਦੱਸਿਆ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਆਕਾਸ਼ਦੀਪ ਸਿੰਘ 83% ਅੰਕਾਂ ਨਾਲ ਸਕੂਲ ‘ਚ ਪਹਿਲੇ, ਗਗਨਦੀਪ ਸਿੰਘ 73% ਅੰਕਾਂ ਨਾਲ ਦੂਸਰੇ ਅਤੇ ਗੁਰਲਾਲ ਸਿੰਘ 71% ਲੈ ਕੇ ਤੀਸਰੇ ਸਥਾਨ ‘ਤੇ ਰਿਹਾ।ਬਾਰਵੀਂ ਜਮਾਤ ਦੀ ਵਿਦਿਆਰਥਣ ਮਹਿਕਦੀਪ ਕੌਰ 91% ਅੰਕਾਂ ਨਾਲ ਸਕੂਲ ਵਿਚੋਂ ਪਹਿਲੇ, ਜਸਪ੍ਰੀਤ ਕੌਰ 88% ਅੰਕਾਂ ਨਾਲ ਦੂਸਰੇ ਅਤੇ ਪਰਮਜੀਤ ਕੌਰ 85% ਅੰਕ ਲੈ ਕੇ ਤੀਸਰੇ ਸਥਾਨ ‘ਤੇ ਰਹੀ।ਓਪਨ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਵੀ 100% ਰਿਹਾ।
ਸਕੂਲ ਦੇ ਚੈਅਰਮੈਨ ਬਿਸ਼ਪ ਪੀ.ਕੇ ਜੌਨ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਨੀਆ ਜੌਨ ਨੇ ਸ਼ਾਨਦਾਰ ਨਤੀਜੇ ਲਈ ਸਮੂਹ ਸਟਾਫ ਮੈਂਬਰਾਂ, ਬੱਚਿਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media