Tuesday, October 3, 2023

ਡੀ.ਏ.ਵੀ ਪਬਲਿਕ ਸਕੂਲ ‘ਚ `ਸਮਰੱਥਾ ਨਿਰਮਾਣ ਪ੍ਰੋਗਰਾਮ` ਕਰਵਾਇਆ

ਅੰਮ੍ਰਿਤਸਰ, 2 ਜੂਨ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ਼੍ਰੀ ਅਵਾਰਡੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਅਤੇ ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ-1 ਤੇ ਏਡਿਡ ਸਕੂਲਜ਼ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਅਧਿਆਪਕਾਂ ਲਈ ਡੀ.ਏ.ਵੀ.ਸੀ.ਏ.ਈ, ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਤਹਿਤ ਚੱਲ ਰਹੇ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ ਵਿਖੇ ਦੋ ਦਿਨਾਂ `ਸਮਰੱਥਾ ਨਿਰਮਾਣ ਪ੍ਰੋਗਰਾਮ` ਦਾ ਆਯੋਜਨ ਕੀਤਾ ਗਿਆ ।
ਪੰਜਾਬ ਜ਼ੋਨ `ਏ` ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ, ਪਰਮਜੀਤ ਕੁਮਾਰ ਪਿ੍ਰੰਸੀਪਲ ਜੀ.ਐਨ.ਡੀ.ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ, ਸ਼੍ਰੀਮਤੀ ਰਜਨੀ ਬਾਲਾ ਪਿ੍ਰੰਸੀਪਲ, ਐਮ.ਕੇ.ਡੀ ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਅਸ਼ਵਨੀ ਕੁਮਾਰ ਟੀਚਰ ਇੰਚਾਰਜ਼ ਜੇ.ਆਰ.ਐਸ ਡੀ.ਏ.ਵੀ ਪਬਲਿਕ ਸਕੂਲ ਝਬਾਲ, ਸ਼੍ਰੀਮਤੀ ਤਰਨਦੀਪ ਕੌਰ ਟੀਚਰ ਇੰਚਾਰਜ਼ ਬੀ.ਬੀ.ਕੇ ਡੀ.ਏ.ਵੀ ਪਬਲਿਕ ਸਕੂਲ ਯਾਸੀਨ ਰੋਡ ਅੰਮ੍ਰਿਤਸਰ ਹਾਜ਼ਰ ਸਨ। ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਦਾ ਸੁਆਗਤ ਕੀਤਾ।ਪ੍ਰੋਗਰਾਮ ਦੀ ਰਵਾਇਤੀ ਸ਼ੁਰੂਆਤ ਖੇਤਰੀ ਅਧਿਕਾਰੀ, ਪਿ੍ਰੰਸੀਪਲਾਂ ਅਤੇ ਰਿਸੋਰਸ ਪਰਸਨਾਂ ਦੁਆਰਾ ਗਿਆਨ ਦਾ ਦੀਵਾ ਜਗਾਉਣ ਉਪਰੰਤ ਡੀ.ਏ.ਵੀ ਗਾਨ ਨਾਲ ਕੀਤੀ ਗਈ।ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਸ਼ਾਨਦਾਰ ਨਤੀਜਿਆਂ ਲਈ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਘੱਟ ਕਾਰਗਜ਼ਾਰੀ ਵਾਲੇ ਵਿਦਿਆਰਥੀਆਂ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਯੋਜਨਾਬੰਦੀ ਅਤੇ ਰਣਨੀਤੀ ਬਣਾਉਣ `ਤੇ ਜ਼ੋਰ ਦਿੱਤਾ ।
ਇਹ ਕਾਰਜਸ਼ਾਲਾ ਵਿਗਿਆਨ, ਗਣਿਤ, ਸੰਗੀਤ/ਨ੍ਰਿਤ/ਨਾਟਕ, ਫਾਈਨ ਆਰਟਸ, ਸਰੀਰਿਕ ਵਿਗਿਆਨ/ਯੋਗਾ, ਕੰਪਿਊਟਰ ਅਤੇ ਈ.ਈ.ਡੀ.ਪੀ (ਅਰਲੀ ਐਜੂਕੇਸ਼ਨ ਡਿਵੈਲਪਮੈਂਟ ਪ੍ਰੋਗਰਾਮ) ਵਰਗੇ ਵੱਖ-ਵੱਖ ਵਿਸ਼ਿਆਂ ਲਈ ਆਯੋਜਿਤ ਕੀਤੀ ਗਈ ਸੀ ।
ਕਾਰਜਸ਼ਾਲਾ ਜੋ ਕਿ ਗਿਆਨ ਨੂੰ ਵਧਾਉਣ ਅਤੇ ਸਾਂਝਾ ਕਰਨ ਲਈ ਤਿਆਰ ਕੀਤੀ ਗਈ ਸੀ, ਵਿੱਚ ਵੱਖ-ਵੱਖ ਡੀ.ਏ.ਵੀ. ਸੰਸਥਾਵਾਂ ਦੇ 400 ਤੋਂ ਵੱਧ ਅਧਿਆਪਕ/ਅਧਿਆਪਕਾਵਾਂ ਨੇ ਭਾਗ ਲਿਆ ਜਿਸ ਵਿੱਚ ਵੱਖ-ਵੱਖ ਡੀ.ਏ.ਵੀ ਸੰਸਥਾਵਾਂ ਦੇ ਵੱਖ-ਵੱਖ ਸਕੂਲਾਂ ਜਿਵੇਂ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਮ੍ਰਿਤਸਰ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ, ਪੁਲਿਸ ਡੀ.ਏ.ਵੀ ਪਬਲਿਕ ਸਕੂਲ ਅੰਮ੍ਰਿਤਸਰ, ਐਮ.ਕੇ.ਡੀ ਡੀ.ਏ.ਵੀ ਪਬਲਿਕ ਸਕੂਲ ਅਟਾਰੀ, ਜੀ.ਐਨ.ਡੀ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ, ਬੀ.ਬੀ.ਕੇ ਡੀ.ਏ.ਵੀ ਪਬਲਿਕ ਸਕੂਲ ਯਾਸੀਨ ਰੋਡ ਅੰਮ੍ਰਿਤਸਰ, ਜੇ.ਆਰ.ਐਸ ਡੀ.ਏ.ਵੀ ਪਬਲਿਕ ਸਕੂਲ ਝਬਾਲ, ਜੇ.ਐਨ.ਜੇ.ਡੀ.ਏ.ਵੀ ਸੀ.ਸੈ. ਪਬਲਿਕ ਸਕੂਲ, ਗਿੱਦੜਬਾਹਾ, ਡੀ.ਏ.ਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ, ਸੀ.ਐਮ ਡੀ.ਏ.ਵੀ ਪਬਲਿਕ ਸਕੂਲ, ਮੰਡੀ ਡੱਬਵਾਲੀ, ਬੀ.ਬੀ.ਐਮ ਬੀ ਡੀ.ਏ.ਵੀ ਪਬਲਿਕ ਸਕੂਲ ਤਲਵਾੜਾ, ਕੇ.ਆਰ.ਜੇ ਡੀ.ਏ.ਵੀ ਪਬਲਿਕ ਸਕੂਲ, ਕਪੂਰਥਲਾ, ਜੇ.ਐਲ.ਐਮ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ, ਡੀ.ਆਰ.ਬੀ ਡੀ.ਏ.ਵੀ ਸੈਨੇਟਰੀ ਪਬਲਿਕ ਸਕੂਲ ਬਟਾਲਾ, ਐਮ.ਸੀ.ਐਮ ਡੀ.ਏ.ਵੀ ਪਬਲਿਕ ਸਕੂਲ ਪਠਾਨਕੋਟ, ਸ਼੍ਰੀਮਤੀ ਧੰਨ ਦੇਵੀ ਡੀ.ਏ.ਵੀ ਪਬਲਿਕ ਸੀ.ਸੈ. ਸਕੂਲ ਗੁਰਦਾਸਪੁਰ ਦੇ ਅਧਿਆਪਕ/ਅਧਿਆਪਕਾਵਾ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਰਿਸੋਰਸ ਪਰਸਨਜ਼ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ।
ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਸਰੋਤ ਵਿਅਕਤੀਆਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …