ਭੀਖੀ, 3 ਜੂਨ (ਕਮਲ ਜ਼ਿੰਦਲ) – ਹਾਰੇ ਕਾ ਸਹਾਰਾ ਵੈਲਫੇਅਰ ਕਮੇਟੀ ਭੀਖੀ ਵਲੋਂ ਨਿਰਜਲਾ ਇਕਾਦਸੀ ਦੇ ਸ਼ੁਭ ਮੌਕੇ ਸ਼੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦਾ ਸ਼ੁਭ
ਸੰਕੀਰਤਨ ਸਥਾਨਕ ਹਨੂੰਮਾਨ ਮੰਦਰ ਵਿਖੇ ਕਰਵਾਇਆ ਗਿਆ।ਸੰਕੀਰਤਨ ਪੂਜਾ ਦੀ ਰਸਮ ਰਾਜੇਸ਼ ਕੁਮਾਰ ਜਿੰਦਲ ਵਲੋਂ ਅਦਾ ਕੀਤੀ ਗਈ।ਜਿਸ ਨੂੰ ਪੰਡਿਤ ਸੁਖਜੀਤ ਸਾਸਤਰੀ ਨੇ ਵਿਧੀਪੂਰਵਕ ਸੰਪਨ ਕਰਵਾਇਆ।ਝੰਡਾ ਲਹਿਰਾਉਣ ਦੀ ਰਸਮ ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਇਕਲ ਗਾਗੋਵਾਲ ਤੇ ਸੀਨੀਅਰ ਕਾਂਗਰਸੀ ਆਗੂ ਚੁਸਪਿੰਦਰਬੀਰ ਸਿੰਘ ਚਹਿਲ ਕਾਂਗਰਸੀ ਆਗੂ ਅਤੇ ਪ੍ਰਿਤਪਾਲ ਸ਼ਰਮਾ ਦੇ ਪਰਿਵਾਰ ਵਲੋਂ ਅਦਾ ਕੀਤੀ।ਸੰਕੀਰਤਨ ਦੌਰਾਨ ਬਾਬਾ ਖਾਟੂ ਸ਼ਿਆਮ ਜੀ ਦਾ ਦਰਬਾਰ ਸਜਾਉਣ ਦੀ ਰਸਮ ਰਹਿਤ ਗੋਇਲ ਸੁਨਾਮ ਨੇ ਨਿਭਾਈ ਅਤੇ ਖਾਟੂ ਨਰੇਸ਼ ਦਾ ਗੁਣਗਾਣ ਕਰਨ ਲਈ ਪ੍ਰਸਿੱਧ ਭਜਨ ਗਾਇਕ ਗੁਰਪ੍ਰੀਤ ਲਹਿਰਾ ਵਿਸੇਸ਼ ਤੌਰ ‘ਤੇ ਪੁੱਜੇ।ਉਨ੍ਹਾਂ ਆਪਣੇ ਭਜਨਾਂ ਨਾਲ ਹਾਜ਼ਰ ਸ਼ਰਧਾਲੂਆਂ ਨੂੰ ਝੂਮਣ ਲਾ ਦਿੱਤਾ।ਸੰਕੀਰਤਨ ਦੌਰਾਨ ਹਾਜ਼ਰ ਮਹਿਮਾਨਾਂ, ਸ਼੍ਰੀ ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਅਤੇ ਮਹਿਲਾ ਮੰਡਲ ਤੇ ਪੱਤਰਕਾਰ ਭਾਈਚਾਰੇ ਨੂੰ ਸਨਮਾਨਿਤ ਵੀ ਕੀਤਾ ਗਿਆ।ਕਮੇਟੀ ਦੇ ਪ੍ਰਧਾਨ ਜੱਸੀ ਬਾਬਾ ਨੇ ਕਿਹਾ ਕਿ 29 ਜੂਨ ਨੂੰ ਸ਼੍ਰੀ ਰਾਮ ਬਾਗ ਰੋਡ ‘ਤੇ ਸ਼੍ਰੀ ਸ਼ਿਆਮ ਬਾਬਾ ਜੀ ਦੀ ਮੂਰਤੀ ਸਥਾਪਨਾ ਕੀਤੀ ਜਾਵੇਗੀ, ਜਿਸ ਲਈ ਭਵਨ ਬਣਕੇ ਤਿਆਰ ਹੋ ਚੁੱਕਿਆ ਹੈ।
ਇਸ ਮੌਕੇ ਰਜਨੀਸ਼ ਸ਼ਰਮਾ ਕਾਲਾ, ਅਸ਼ਵਨੀ ਅਸਪਾਲ, ਬਲਰਾਜ ਬਾਂਸਲ, ਮਾ. ਵਰਿੰਦਰ ਸੋਨੀ, ਗੁਰੀ ਭੀਖੀ, ਵਿਵੇਕ ਜੈਨ ਬੱਬੂ, ਹਰਬੰਸ ਬਾਂਸਲ, ਰਤਨ ਲਾਲ ਜਿੰਦਲ, ਦਿਰੇਨ ਕੁਮਾਰ ਤੰਵਰ, ਅਕਾਸ਼ ਜਿੰਦਲ, ਸੋਨੀ ਕੰਪਿਊਟਰ, ਮਨੋਜ ਮੌਜੀ, ਨੀਟਾ ਜੋਸ਼ੀ, ਨਾਟੀ ਬਾਬਾ ਅਤੇ ਯੁਵਿਸ਼ ਗੌਤਮ ਵੀ ਹਾਜ਼ਰ ਸਨ।ਮੰਚ ਸੰਚਾਲਨ ਸੁਨੀਲ ਕਾਲਾ ਨੇ ਕੀਤਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media