ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋਂ ਸਾਲ 2023-24 ਦੇ ਸੈਸ਼ਨ ਲਈ ਸਪੋਰਟਸ ਵਿੰਗਜ਼ ਸਕੂਲ ਡੇ-ਸਕਾਲਰੇ ਰੈਜੀਡੈਂਸਲ ਵਿਖੇ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਗਏ।ਜਿਮਨਾਸਟਿਕ ਕੋਚ ਅਕਾਸ਼ਦੀਪ ਨੇ ਦੱਸਿਆ ਕਿ ਇਹ ਟਰਾਇਲ ਜਿਲਾ੍ਹ ਅੰਮ੍ਰਿਤਸਰ ਵਿੱਚ ਵੱਖ-ਵੱਖ ਸਥਾਨਾਂ ‘ਤੇ ਜਿਵੇਂ ਕਿ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ‘ਚ ਐਥਲੈਟਿਕਸ, ਫੁੱਟਬਾਲ, ਜੂਡੋ, ਵਾਲੀਬਾਲ ਤੈਰਾਕੀ ਅਤੇ ਹੈਂਡਬਾਲ, ਕਬੱਡੀ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ, ਬਕਸਿੰਗ ਸ:ਸ:ਸ:ਸ ਸਕੂਲ ਛੇਹਰਟਾ ਅੰਮ੍ਰਿਤਸਰ, ਕੁਸ਼ਤੀ ਗੋਲਬਾਗ ਕੁਸਤੀ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਏ।ਜਿਸ ਵਿੱਚ 421 ਲੜਕੇ ਅਤੇ 185 ਲੜਕੀਆਂ ਨੇ ਭਾਗ ਲਿਆ।ਉਹਨਾ ਦੱਸਿਆ ਕਿ ਵਿਭਾਗ ਵਲੋਂ ਡੇ ਸਕਾਲਰ ਵਿੰਗ ਲਈ 180 ਅਤੇ ਰੈਜੀਡੈਂਸਲ ਵਿੰਗ ਲਈ 20 ਸੀਟਾਂ ਅਲਾਟ ਹੋਈਆਂ ਹਨ।ਚੁਣੇ ਹੋਏ ਖਿਡਾਰੀਆਂ ਨੂੰ ਵਿਭਾਗ ਵਲੋਂ ਰੈਜੀਡੈਂਸਲ/ਡੇਸਕਲਾਰ ਵਿੰਗ ਲਈ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਨੇ ਆਪਣੇ ਸਟਾਫ ਤੇ ਕੋਚਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
Check Also
ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼
ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …