ਸਰਕਲ ਅਤੇ ਵਾਰਡ ਪ੍ਰਧਾਨ 15 ਤੱਕ ਬਾਡੀ ਮੁਕੰਮਲ ਕਰ ਲੈਣ-ਉਪਕਾਰ ਸੰਧੂ

ਅੰਮ੍ਰਿਤਸਰ, 20 ਦਸੰਬਰ (ਸੁਖਬੀਰ ਸਿੰਘ) – ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਸਮੂਹ ਨਵ-ਨਿਯੁੱਕਤ ਅਹੁੱਦੇਦਾਰਾਂ ਦੀ ਪਲੇਠੀ ਅਤੇ ਮਹੱਤਵਪੂਰਨ ਬੈਠਕ ਸਥਾਨਕ ਪੈਲੇਸ ਵਿਚ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ ਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਸ਼ਾਮਿਲ ਹੋਏ। ਬੁਲਾਰੀਆ ਨੇ ਨਵੇਂ ਅਹੁੱਦੇਦਾਰਾਂ ਨੂੰ ਪਾਰਟੀ ਦੀ ਜ਼ਿੰਮੇਵਾਰੀ ਮਿਲਣ ਤੇ ਵਧਾਈ ਦਿੱਤੀ ਅਤੇ ਜੀ ਆਇਆ ਆਖਿਆ। ਇਸ ਮੌਕੇ ਅਕਾਲੀ ਜਥੇ ਵੱਲੋਂ ਪਾਕਿਸਤਾਨ ਵਿਚ ਅੱਤਵਾਦੀਆਂ ਵੱਲੋਂ ਨਿਰਦੋਸ਼ ਬੱਚਿਆਂ ਨੂੰ ਮਾਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ 2 ਮਿੰਟ ਦਾ ਮੋਨ ਧਾਰਕੇ ਵਿਛੜੀਆਂ ਰੂਹਾਂ ਲਈ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ।
ਇਸ ਮੌਕੇ ਉਪਕਾਰ ਸੰਧੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਤੇ ਬੂਥ ਪੱਧਰ ਤੱਕ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਉਨ੍ਹਾਂ ਬਿਕਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ ਅਤੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਜਥੇ ਨੂੰ ਹਰ ਕੰਮ ਲਈ ਮਿਲਦੀ ਅਗਵਾਈ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਜਥੇ ਨੇ ਅੰਮ੍ਰਿਤਸਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ।ਉਨ੍ਹਾਂ ਸਮੂਹ ਅਹੁੱਦੇਦਾਰਾਂ ਨੂੰ 15 ਜਨਵਰੀ 2015 ਤੱਕ ਸਰਕਲ, ਵਾਰਡ ਅਤੇ ਬੂਥ ਪੱਧਰ ਤੱਕ ਬਾਡੀ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਲਦ ਨਵੀਂ ਡਾਇਰੈਕਟਰੀ ਦੀ ਛਪਾਈ ਕੀਤੀ ਜਾ ਰਹੀ ਹੈ ਅਤੇ ਜਥੇ ਦੀ ਵੈਬਸਾਇਟ ਵੀ ਬਣਾਈ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ, ਨਵਦੀਪ ਸਿੰਘ ਗੋਲਡੀ, ਸਕੱਤਰ ਜਨਰਲ ਕੁਲਜੀਤ ਸਿੰਘ ਬ੍ਰਦਰਜ਼ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜਥੇਦਾਰ ਸਵਰਨ ਸਿੰਘ ਹਰੀਪੁਰਾ, ਡਿਪਟੀ ਮੇਅਰ ਅਵਿਨਾਸ਼ ਜੋਲੀ, ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ, ਡਾ. ਹਰਵਿੰਦਰ ਸਿੰਘ ਸੰਧੂ, ਕੌਂਸਲਰ ਅਮਰਜੀਤ ਸਿੰਘ ਭਾਟੀਆ, ਓਮ ਪ੍ਰਕਾਸ਼ ਗੱਬਰ, ਦਿਲਬਾਗ ਸਿੰਘ, ਬਲਜਿੰਦਰ ਸਿੰਘ ਬਿੱਲਾ ਮੀਰਾਕੋਟ (ਸਾਰੇ ਕੌਂਸਲਰ), ਅਮਰਜੀਤ ਸਿੰਘ ਸੋਹਲ, ਕੁਲਦੀਪ ਸਿੰਘ ਮਮਦੂ ਚੌਹਾਨ, ਦਲਬੀਰ ਸਿੰਘ ਰਿੰਕੂ, ਗੁਰਮੇਜ਼ ਸਿੰਘ ਹਰੀਪੁਰਾ, ਮਨਜੀਤ ਸਿੰਘ ਮੰਜ਼ਲ, ਮਨਜੀਤ ਸਿੰਘ ਦਫਤਰ ਸਕੱਤਰ, ਬੰਟੀ ਵੇਰਕਾ, ਨਰਿੰਦਰ ਸਿੰਘ ਐਮ.ਆਰ, ਦਿਲਬਾਗ ਸਿੰਘ ਵਡਾਲੀ, ਦੀਪ ਸਿੰਘ ਕੰਬੋਜ਼, ਧਰਮ ਸਿੰਘ ਠੇਕੇਦਾਰ, ਡਾ. ਸੰਜੀਵ ਅਰੋੜਾ, ਉਂਕਾਰ ਸਿੰਘ ਛਾਬੜਾ, ਦਿਲਬਾਗ ਸਿੰਘ ਗੁੰਮਾਨਪੁਰਾ, ਅਵਤਾਰ ਸਿੰਘ ਮਾਨ, ਜਗਤਾਰ ਸਿੰਘ ਮਾਨ, ਸਾਬਕਾ ਡਿਪਟੀ ਮੇਅਰ ਕਸ਼ਮੀਰ ਸਿੰਘ ਵਡਾਲੀ, ਜਸਬੀਰ ਸਿੰਘ ਵਡਾਲੀ ਆਦਿ ਤੋਂ ਇਲਾਵਾ ਹੋਰ ਸਮੂੰਹ ਅਹੁੱਦੇਦਾਰ ਹਾਜ਼ਰ ਸਨ।
Punjab Post Daily Online Newspaper & Print Media