ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ ਸ’ਗੂ) – ਪੰਜਾਬ ਦੇ ਪਿੰਡਾਂ ਦੇ ਬੱਚਿਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਟੀਚੇ ਨਾਲ ਦਿਲਬੀਰ ਫਾਊਂਡੇਸ਼ਨ ਵ’ਲੋਂ ਪ੍ਰੀਤ ਨਗਰ ਵਿੱਚ ਆਡੀਸ਼ਨ ਕਰਵਾਏ ਗਏ। ਇਹ ਪ੍ਰੀਤ ਨਗਰ ਦੀ ਸੰਸਥਾ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊੰਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ।ਇਸ ਪ੍ਰਤਿਭਾ ਖੋਜ ਮੁਕਾਬਲੇ ਵਿੱਚ ਬਾਰਡਰ ਦੇ ਪਿੰਡਾਂ ਦੇ ਕੁਲ ਦੋ ਦਰਜਨ ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।
ਦਿਲਬੀਰ ਫਾਊਂਡੇਸ਼ਨ ਪੰਜਾਬ ਦੇ ਠੋਸ ਅਤੇ ਅਦਿੱਖ ਵਿਰਾਸਤ ਅਤੇ ਹੋਰ ਸੰਭਾਵੀ ਖੇਤਰਾਂ ਦੇ ਅੰਦਰ ਲਗਾਤਾਰ ਕੰਮ ਕਰ ਰਿਹਾ ਹੈ। ਇਹ ਪ੍ਰੋਗਰਾਮ ਦਿਹਾਤੀ ਦੁਰਾਡੇ ਵਿੱਚ ਖਾਸ ਕਰਕੇ ਸਰਹੱਦੀ ਖੇਤਰ ਕਰਕੇ ਬਹੁਤ ਫਲਦਾਇਕ ਸਾਬਿਤ ਹੋਇਆ। ਚੁਣੇ ਗਏ ਨੋਜਵਾਨ ਕਲਾਕਾਰਾਂ ਨੂੰ ਹੋਰ ਨਿਖਾਰਨ ਦੇ ਲਈ ਪਲੇਟਫਾਰਮ ਮੁਹੱਈਆ ਕਰਵਾਇਆ ਜਾਵੇਗਾ। ਪ੍ਰੀਤ ਨਗਰ ਦੀ ਸੰਸਥਾ ਦੇ ਸਕੱਤਰ ਸ. ਹਿਰਦਯਪਾਲ ਸਿੰਘ ਨੇ ਇਸ ਪ੍ਰੋਗਰਾਮ ਲਈ ਖੁਸ਼ੀ ਜਾਹਿਰ ਕੀਤੀ ਅਤੇ ਭਵਿੱਖ ਵਿੱਚ ਦਿਲਬੀਰ ਫਾਊਂਡੇਸ਼ਨ ਨਾਲ ਕੁਦਰਤੀ ਖੇਤੀ ਅਤੇ ਵਾਤਾਵਰਨ ਦੇ ਹੋਰ ਮੁੱਦਿਆਂ ਤੇ ਵੀ ਕੰਮ ਕਰਨ ਦਾ ਵਾਅਦਾ ਕੀਤਾ।
ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਨੇ ਕਿਹਾ ਕਿ ਪਿੰਡਾਂ ਵਿੱਚ ਲੋਕ ਅਤੇ ਸਿਰਜਨਾਤਮਕ ਸੱਭਿਆਚਾਰ ਦੇ ਖੇਤਰ ਵਿੱਚ ਵੱਡੀ ਪ੍ਰਤਿਭਾ ਹੈ। ਬੱਚਿਆਂ ਨੂੰ ਬਸ ਸਹਿਯੋਗ ਅਤੇ ਐਕਸਪੋਜਰ ਦੀ ਲੋੜ ਹੈ ਜੋ ਅਸੀਂ ਮੁਹੱਈਆ ਕਰਵਾਉਣ ਲਈ ਤਿਆਰ ਹਾਂ। ਊਸ਼ਾ ਗਾਂਗੁਲੀ ਦੇ ਥਇਏਟਰ ਗਰੁੱਪ ਦੀ ਉੱਥੇ ਮੌਜੂਦਗੀ ਸਾਡੇ ਲਈ ਮਾਣ ਦੀ ਗ’ਲ ਸੀ। ਸ਼ਾਮ ਦਾ ਅੰਤ ਉਹਨਾਂ ਦੇ ਥਇਏਟਰ ਗਰੁੱਪ ਦੀ ਕਾਬਿਲੁੇਤਾਰੀਫ ਪੇਸ਼ਕਾਰੀ ਨਾਟਕੁਹਮ ਮੁਖਤਾਰਾ ਦੇ ਨਾਲ ਹੋਇਆ ਜੋ ਕਿ ਪਾਕਿਸਤਾਨ ਦੀ ਮਸ਼ਹੂਰ ਮੁਖਤਾਰਾ ਮਾਈ ਦੇ ਜੀਵਨ ਦੇ ਸੰਘਰਸ਼ ਦੀ ਕਹਾਣੀ ਉ’ਪਰ ਅਧਾਰਿਤ ਸੀ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …