ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਕੁੱਲ ਹਿੰਦ ਅਮਨ ਅਤੇ ਇਕਮੁੱਠਤਾ ਸੰਗਠਨ ਦੀ ਅੰਮ੍ਰਿਤਸਰ ਇਕਾਈ ਵਲੋਂ ਕਾਮਰੇਡ ਚੀ ਗਵੇਰਾ ਦੇ ਜਨਮ ਦਿਹਾੜੇ ‘ਤੇ
ਭਗਤਾਂਵਾਲਾ ਦਾਣਾ ਮੰਡੀ ਸਥਿਤ ਆੜ੍ਹਤੀ ਯੂਨੀਅਨ ਕਾਨਫਰੰਸ ਹਾਲ ਵਿਖੇ `ਜੰਗ ਨਹੀਂ ਅਮਨ` ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਇਸ ਦੀ ਪ੍ਰਧਾਨਗੀ ਐਸਪੋ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਵੇਰਕਾ ਵਲੋਂ ਕੀਤੀ ਗਈ।ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ ਨੇ ਸੈਮੀਨਾਰ ਦੌਰਾਨ ਆਪਣੇ ਕੁੰਜ਼ੀਵਤ ਭਾਸ਼ਣ ਵਿੱਚ ਚੀ ਗਵੇਰਾ ਦੀ ਜ਼ਿੰਦਗੀ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਹਨਾਂ ਦੀ ਜਿੰਦਗੀ ਤੋਂ ਸਬਕ ਲੈ ਕੇ ਕਿਰਤੀ ਲੋਕਾਂ ਦੀ ਮਦਦ ਕਰਨ ਲਈ ਪ੍ਰੇਰਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਨੇ ਕਿਹਾ ਕਿ ਸਾਰੀ ਦੁਨੀਆਂ ਵਿੱਚ ਜੰਗ ਦੇ ਬੱਦਲ ਮੰਡਰਾ ਰਹੇ ਹਨ।ਸਾਰੀ ਦੁਨੀਆਂ ਵਿੱਚ ਪਰਮਾਣੂ ਹਥਿਆਰਾਂ ਦੇ ਜ਼ਖੀਰੇ ਭਰੇ ਹੋਏ ਹਨ। ਜੇਕਰ ਕਿਸੇ ਕਾਰਨ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਹੁੰਦਾ ਹੈ ਤਾਂ ਸਾਰੀ ਦੁਨੀਆਂ ਤਬਾਹ ਹੋ ਸਕਦੀ ਹੈ।ਕਿਰਤੀ ਵਰਗ ਜੰਗ ਦਾ ਕਦੇ ਵੀ ਸਮਰਥਨ ਨਹੀਂ ਕਰਦਾ ਉਹ ਤਾਂ ਅਮਨ ਦੀ ਹਮਾਇਤ ਕਰਦਾ ਹੈ।ਸੈਮੀਨਾਰ ਨੂੰ ਗਿਆਨੀ ਗੁਰਦੀਪ ਸਿੰਘ, ਲਖਵੀਰ ਸਿੰਘ ਨਿਜ਼ਾਮਪੁਰਾ, ਬਲਕਾਰ ਸਿੰਘ ਦਦਾਲਾ, ਨਰਿੰਦਰ ਸਿੰਘ ਧੰਜ਼ਲ, ਮਹਿੰਦਰ ਸਿੰਘ ਖਹਿਰਾ, ਨਰਿੰਦਰਪਾਲ ਕੌਰ, ਬਲਕਾਰ ਸਿੰਘ ਵਲਟੋਹਾ ਨੇ ਸੰਬੋਧਨ ਕੀਤਾ।ਹਾਜ਼ਰ ਸਾਥੀਆਂ ਨੇ ਕਿਹਾ ਕਿ ਅਮਰੀਕਾ ਨੂੰ ਆਪਣਾ ਹਮਲਾਵਰ ਰੁਖ ਤਿਆਗ ਦੇਣਾ ਚਾਹੀਦਾ ਹੈ।ਉਹਨਾਂ ਵਧ ਰਹੀ ਮੰਗਿਆਈ, ਪੈਟਰੋਲ-ਡੀਜ਼ਲ ਰੇਟਾਂ ਵਿੱਚ ਵਾਧਾ ਅਤੇ ਔਰਤਾਂ ‘ਤੇ ਹੋ ਰਹੇ ਜ਼ੁਲਮ ਦੀ ਨਿਖੇਧੀ ਕਰਦਿਆਂ ਲਾਅ ਐਂਡ ਆਰਡਰ ਠੀਕ ਕਰਨ ‘ਤੇ ਜ਼ੋਰ ਦਿੱਤਾ।ਸਾਰੇ ਦੇਸ਼ ਭਗਤਾਂ ਦੇ ਦਿਨ ਮਨਾਏ ਜਾਣ ਦਾ ਫੈਸਲਾ ਵੀ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਨਰਿੰਦਰਪਾਲ ਚਮਿਆਰੀ, ਕਿਰਪਾ ਰਾਮ, ਚਰਨਜੀਤ ਮਜੀਠ, ਤਰਸੇਮ ਟਪਿਆਲਾ, ਪ੍ਰੇਮ ਬਿਲਾਸ ਆਦਿ ਸਾਥੀ ਹਾਜ਼ਰ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media