Tuesday, November 24, 2026

ਕਰੋ ਯੋਗ ਰਹੋ ਨਿਰੋਗ – ਜੁਗਿੰਦਰ ਕਮਲ

ਭੀਖੀ, 21 ਜੂਨ (ਕਮਲ ਜ਼ਿੰਦਲ) – ਸਥਾਨਕ ਲਾਲਾ ਦੌਲਤ ਮੱਲ ਮਿਊਂਸਪਲ ਪਾਰਕ ‘ਚ ਅੱਜ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਜਿਸ ਦਾ ਪ੍ਰਬੰਧ ਆਰ.ਸੀ.ਸੀ ਵੈਲਫੇਅਰ ਕਲੱਬ ਅਤੇ ਇਲਾਕੇ ਦੀਆਂ ਸਮਾਜਿਕ ਸੰਸਥਾਵਾਂ ਵਲੋ ਕੀਤਾ ਗਿਆ ਹੈ।ਯੋਗ ਟ੍ਰੇਨਰ ਜੁਗਿੰਦਰ ਕਮਲ ਨੇ ਸਾਰਿਆਂ ਨੂੰ ਵੱਖ-ਵੱਖ ਯੋਗ ਅਭਿਆਸ ਕਰਵਾਏ ਅਤੇ ਇਨ੍ਹਾਂ ਦੀ ਮਹੱਤਤਾ ਦੱਸੀ।ਸ੍ਰੀ ਤਾਰਾ ਚੰਦ ਵਿੱਦਿਆ ਮੰਦਿਰ ਅਤੇ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਸਮੂਹ ਸਟਾਫ ਅਤੇ ਐਨ.ਸੀ.ਸੀ ਕੈਡਿਟ ਮੌਜ਼ੂਦ ਰਹੇ।ਯੋਗ ਕੈਂਪ ਵਿੱਚ ਕਲੱਬ ਪ੍ਰਧਾਨ ਨਰਿੰਦਰ ਰੱਤੀ ਸੁਰੇਸ਼ ਕੁਮਾਰ ਸਿੰਗਲਾ, ਅਸ਼ੋਕ ਜੈਨ, ਪ੍ਰਸ਼ੋਤਮ ਮੱਤੀ, ਅਨਿਲ ਕੁਮਾਰ, ਨਿੱਕਾ ਸਾਰਦਾ, ਸਕੂਲ ਕਮੇਟੀ ਪ੍ਰਧਾਨ ਸਤੀਸ਼ ਕੁਮਾਰ, ਸਕੂਲ ਪ੍ਰਬੰਧਕ ਅੰਮ੍ਰਿਤ ਲਾਲ, ਪ੍ਰਿੰਸੀਪਲ ਗਗਨਦੀਪ ਪਰਾਸ਼ਰ ਅਤੇ ਇਲਾਕੇ ਦੇ ਹੋਰ ਪਤਵੰਤੇ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …