Friday, March 13, 2026

10ਵਾਂ ਸਮਰ ਆਰਟ /ਫੈਸਟੀਵਲ 2023 – ਆਰਟ ਗੈਲਰੀ ‘ਚ ਨੁੱਕੜ ਨਾਟਕ ਤੇ ਵੁੱਡ ਕੱਟ ਪ੍ਰਦਰਸ਼ਨੀ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਆਪਣਾ 100 ਸਾਲਾ ਉਤਸਵ ਮਨਾ ਰਹੀ ਸਥਾਨਕ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਲੋਂ ਨੋਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ 10ਵਾਂ ਸਮਰ ਆਰਟ /ਫੈਸਟੀਵਲ 2023 ਬਹੁਤ ਸਫਲਤਾਪੂਰਵਕ ਚੱਲ ਰਿਹਾ ਹੈ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ ਐਸ ਚਮਕ ਨੇ ਦੱਸਿਆ ਕਿ ਇਸ ਫੈਸਟੀਵਲ ਦੀ ਲੜੀ ਤਹਿਤ ਅੱਜ ਇਕ ਨੁੱਕੜ ਨਾਟਕ ‘ਸੇ ਨੋ ਟੂ ਡਰੱਗਜ਼’ ਦਾ ਮੰਚਨ ਕੀਤਾ।ਇਸ ਨਾਟਕ ਦੇ ਡਾਇਰੈਕਟਰ ਵਿਸ਼ਾਲ ਸ਼ਰਮਾ ਹਨ।ਇਸ ਨਾਟਕ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸਾਡੀ ਯੁਵਾ ਪੀੜੀ ਬੁਰੀ ਸੰਗਤ ਵਿਚ ਪੈ ਕੇ ਨਸ਼ਿਆਂ ਦੀ ਗੁਲਾਮ ਬਣਦੀ ਹੈ ਅਤੇ ਆਪਣਾ ਭਵਿੱਖ ਖ਼ਰਾਬ ਕਰਦੀ ਹੈ।ਨਾਟਕ ਦੌਰਾਨ ਵਿਸ਼ਾਲ ਸ਼ਰਮਾ, ਰੋਹਨ ਕੰਬੋਜ਼, ਗਾਇਤਰੀ, ਸੁਖਮਨ, ਸਾਕਸ਼ੀ, ਅਨੁਪਰੀਤ, ਅਰਮੀਨ, ਜਸ਼ਨਜੋਤ, ਵਿਵਾਨ, ਨਵਦੀਪ, ਕੀਰਤਨ, ਹਰਸ਼ ਆਦਿ ਨੇ ਬਿਹਤਰੀਨ ਕਲਾਦਾ ਪ੍ਰਦਰਸ਼ਨ ਕੀਤਾ।
ਇਸੇ ਦੌਰਾਨ ਅੱਜ ਇਕ ਪ੍ਰਦਰਸ਼ਨੀ ‘ਐਗਜ਼ੀਬੀਸ਼ਨ ਆਫ ਵੁੱਡ ਕੱਟ’ ਦਾ ਉਦਘਾਟਨ ਕੀਤਾ ਗਿਆ।ਪ੍ਰਿੰਟ ਮੇਕਿੰਗ ਦੀ ਤਕਨੀਕ ਨਾਲ ਸੰਬੰਧਿਤ ਇਹ ਗਰੁੱਪ ਸ਼ੋਅ ਸਮਰ ਆਰਟ ਦੇ ਸਿੱਖਿਆਰਥੀਆਂ ਵਲੋਂ ਲਗਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸਰੋਜ ਸ਼ਰਮਾ, ਇੰਦਰਪ੍ਰੀਤ ਕੌਰ, ਤੇਗਬੀਰ ਸਿੰਘ, ਗੁਰਸ਼ਰਨ ਕੌਰ, ਟੀਨਾ ਸ਼ਰਮਾ, ਪਾਰੁਲ ਜੈਨ, ਸਤਵਿੰਦਰ ਸਿੰਘ, ਜਸਮੀਤ ਸਿੰਘ, ਰਜਨੀ, ਨਮਨ ਮਹਾਜਨ ਅਤੇ ਦੀਪਕ ਭਾਂਬੀ ਕਲਾਕਾਰਾਂ ਵਲੋਂ ਇਸ ਪ੍ਰਦਰਸ਼ਨੀ ਵਿੱਚ ਕੁੱਲ 28 ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤਅਿਾਂ ਗਈਆਂ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਸਾਰੇ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਆਰਟ ਗੈਲਰੀ ਦੇ ਵਿੱਤ ਸਕੱਤਰ ਸੁਖਪਾਲ ਸਿੰਘ, ਨਰਿੰਦਰ ਸਿੰਘ ਬੁੱਤਤਰਾਸ਼, ਭੁਪਿੰਦਰ ਸਿੰਘ ਨੰਦਾ, ਨਰਿੰਦਰਜੀਤ ਸਿੰਘ ਆਰਕੀਟੈਕਟ, ਸੰਜੇ ਕੁਮਾਰ ਕੈਲੀਗ੍ਰਾਫਰ, ਨਰਿੰਦਰ ਨਾਥ ਕਪੂਰ, ਧਰਮਿੰਦਰ ਸ਼ਰਮਾ ਅਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …