ਸੰਗਰੂਰ, 26 ਜੂਨ (ਜਗਸੀਰ ਲੌਂਗੋਵਾਲ) – ਬਜ਼਼ੁਰਗਾਂ ਦੀ ਭਲਾਈ ਅਤੇ ਤੰਦਰੁਸਤੀ ਨੂੰ ਸਮਰਪਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਵਲੋਂ ਮੁੱਖ ਦਫਤਰ ਵਿਖੇ
ਜੂਨ ਮਹੀਨੇ ਦੇ ਜਨਮ ਦਿਨ ਸਬੰਧੀ ਸਨਮਾਨ ਸਮਾਰੋਹ ਪਾਲਾ ਮੱਲ ਸਿੰਗਲਾ ਪ੍ਰਧਾਨ ਅਤੇ ਬਲਦੇਵ ਸਿੰਘ ਗੋਸਲ ਸੀਨੀਅਰ ਸਰਪ੍ਰਸਤ ਦੀ ਅਗਵਾਈ ਵਿੱਚ ਕਰਵਾਇਆ ਗਿਆ।ਸੁਧੀਰ ਵਾਲੀਆ, ਸੁਰਿੰਦਰ ਸ਼ੋਰੀ, ਰਾਜ ਕੁਮਾਰ ਗਰਗ, ਪ੍ਰੇਮ ਚੰਦ ਗਰਗ, ਅਵਿਨਾਸ਼ ਸ਼ਰਮਾ ਦੀ ਦੇਖ-ਰੇਖ ਹੇਠ ਹੋਏ ਇਸ ਸਮਾਗਮ ਵਿੱਚ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਗੁਰਿੰਦਰ ਜੀਤ ਸਿੰਘ ਵਾਲੀਆ ਨੇ ਸਵਾਗਤੀ ਸ਼ਬਦ ਕਹੇ।ਪ੍ਰੀਤਮ ਸਿੰਘ ਜੌਹਲ ਰਿਟਾ. ਏ.ਡੀ.ਸੀ ਨੇ ਬਜ਼ੁਰਗਾਂ ਨੂੰ ਬੱਚਿਆਂ ਵਿੱਚ ਸਦਾਚਾਰਕ ਕੀਮਤਾਂ ਦਾ ਸੰਚਾਰ ਕਰਨ ਲਈ ਕਿਹਾ।ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਨੇ ਪੰਜਾਬੀ ਬੱਚਿਆਂ ਵਲੋਂ ਹੱਥੀਂ ਕੰਮ ਕਰਨ ਤੋਂ ਗੁਰੇਜ਼ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਰਕੇ ਹੀ ਬਾਹਰਲੇ ਰਾਜਾਂ ਦੇ ਪ੍ਰਵਾਸੀ ਸਾਡਾ ਕਾਰੋਬਾਰ ਸਾਂਭੀ ਬੈਠੇ ਹਨ।ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਜਿਥੇ ਸੰਸਥਾ ਦੇ ਪ੍ਰਧਾਨ ਪਾਲਾ ਮੱਲ ਸਿੰਗਲਾ ਤੇ ਭੁਪਿੰਦਰ ਸਿੰਘ ਜੱਸੀ ਜਨਰਲ ਸਕੱਤਰ ਸਮੇਤ ਜਨਮ ਦਿਨ ਵਾਲੇ ਸੰਸਥਾ ਮੈਂਬਰਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤੀ ਦੀ ਕਾਮਨਾ ਕੀਤੀ।
ਲੇਡੀਜ਼ ਮੈਂਬਰਾਂ ਦੀ ਨੁਮਾਇੰਦਗੀ ਕਰਦੇ ਹੋਏ ਸ੍ਰੀਮਤੀ ਚੰਚਲ ਗਰਗ ਨੇ ਬੱਚਿਆਂ ਵਲੋਂ ਕੀਤੀ ਜਾ ਰਹੀ ਮੋਬਾਈਲ ਦੀ ਵਰਤੋਂ ਤੇ ਫਾਸਟ ਫੂਡ ਦੇ ਰੁਝਾਨ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ਼ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨੂੰ ਕਾਵਿ ਰੂਪ ਵਿੱਚ ਪੇਸ਼ ਕੀਤਾ।ਨਵੇਂ ਬਣੇ ਮੈਂਬਰ ਗੁਰਮੀਤ ਸਿੰਘ ਨੇ ਸੰਸਥਾ ਨੂੰ ਸ਼ੁਭ ਇੱਛਾਵਾਂ ਦਿੱਤੀਆਂ।ਬਲਦੇਵ ਸਿੰਘ ਗੋਸਲ ਨੇ ਸੰਸਥਾ ਮੈਂਬਰਾਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਹੋਰ ਸਮਾਜ ਸੇਵਾ ਵਿੱਚ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ।ਮਾਸਟਰ ਫ਼ਕੀਰ ਚੰਦ ਨੇ ਖੂਬਸੂਰਤ ਅੰਦਾਜ਼ ਵਿੱਚ ਗੀਤ ਅਤੇ ਦਲਵਾਰ ਸਿੰਘ ਚੱਠਾ ਨੇ ਪੰਜਾਬੀ ਬੋਲੀਆਂ ਰਾਹੀਂ ਸ਼ਾਨਦਾਰ ਢੰਗ ਨਾਲ ਪੰਜਾਬੀ ਵਿਰਸਾ ਪੇਸ਼ ਕੀਤਾ।
ਉਪਰੰਤ ਜਨਮ ਦਿਨ ਵਾਲੇ ਮੈਂਬਰ ਲਾਭ ਸਿੰਘ ਢੀਂਡਸਾ, ਰਾਜਿੰਦਰ ਕੁਮਾਰ ਅਗਰਵਾਲ, ਵਿਜੈ ਕੁਮਾਰ ਗੋਇਲ, ਮਦਨ ਲਾਲ, ਸੁਰਿੰਦਰ ਪਾਲ ਗਰਗ, ਸੁਖਵਿੰਦਰ ਸਿੰਘ, ਦਲਵਾਰ ਸਿੰਘ ਚੱਠੇ, ਦਵਿੰਦਰ ਕੌਰ, ਸੁਰਿੰਦਰ ਕੌਰ ਜੱਸੀ ਆਦਿ ਨੂੰ ਓ ਪੀ ਅਰੋੜਾ, ਕੁਲਵੰਤ ਸਿੰਘ ਅਕੋਈ, ਬਲਵੰਤ ਸਿੰਘ ਹੇਅਰ, ਸੁਰਜੀਤ ਸਿੰਘ,ਹਰੀ ਦਾਸ ਸ਼ਰਮਾ, ਨਿਰਮਲ ਸਿੰਘ, ਅਮਰਜੀਤ ਸਿੰਘ ਪਾਹਵਾ, ਗੁਰਮੀਤ ਸਿੰਘ ਕਾਲੜਾ, ਪਵਨ ਕੁਮਾਰ ਸਿੰਗਲਾ, ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ ਸ਼ਰਮਾ, ਸਿੰਦਰ ਪਾਲ ਤੋਂ ਬਿਨਾਂ ਸੰਤੋਸ਼ ਕੁਮਾਰੀ, ਚੰਚਲ ਗਰਗ, ਜਸਵਿੰਦਰ ਕੌਰ, ਗੁਰਲਾਭ ਕੌਰ, ਕੁਲਦੀਪ ਕੌਰ, ਰਵਨੀਤ ਕੌਰ, ਸੁਮਿੰਦਰ ਕੌਰ, ਸ਼ਸ਼ੀ ਬਾਲਾ, ਸਰੋਜ ਜਿੰਦਲ ਆਦਿ ਨੇ ਹਾਰ ਪਾ ਕੇ ਅਤੇ ਤੋਹਫੇ ਦੇ ਕੇ ਸਨਮਾਨਿਤ ਕੀਤਾ।ਪਾਲਾ ਮੱਲ ਸਿੰਗਲਾ ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਧਰਤੀ ਹੇਠ ਪਾਣੀ ਦੀ ਹੋ ਰਹੀ ਘਾਟ, ਰੋਜ਼ਾਨਾ ਹੋ ਰਹੀ ਨਸ਼ਿਆਂ ਦੀ ਵਰਤੋਂ ਅਤੇ ਵਿਦਿਆਰਥੀਆਂ ਵਲੋਂ ਵਿਦੇਸ਼ਾਂ ਵਿੱਚ ਜਾਣ ਦੀ ਲੱਗੀ ਹੌੜ ਕਰਕੇ ਜਾ ਰਹੇ ਭਾਰਤੀ ਸਰਮਾਏ ਦੇ ਹੈਰਾਨੀਜਨਕ ਅੰਕੜੇ ਪੇਸ਼ ਕੀਤੇ।ਕੈਂਸਰ ਹਸਪਤਾਲ ਵਲੋਂ ਸੰਸਥਾ ਤੋਂ ਸੇਵਾ ਵਲੰਟੀਅਰਾਂ ਦੀ ਕੀਤੀ ਗਈ ਮੰਗ ਬਾਰੇ ਜਾਣਕਾਰੀ ਦਿੱਤੀ।
Punjab Post Daily Online Newspaper & Print Media