Tuesday, July 7, 2026

ਡੇਂਗੂ ਮਲੇਰੀਆ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਸਬੰਧੀ ਦਿੱਤੀ ਜਾਣਕਾਰੀ

ਸੰਗਰੂਰ, 26 ਜੂਨ (ਜਗਸੀਰ ਲੌਂਗੋਵਾਲ) – ਨਗਰ ਪੰਚਾਇਤ ਚੀਮਾ ਅਤੇ ਹੈਲਥ ਡਿਪਾਰਮੈਟ ਦੇ ਮੁਲਾਜ਼ਮਾਂ ਵਲੋਂ ਡੋਰ ਟੂ ਡੋਰ ਅਤੇ ਦੁਕਾਨਦਾਰਾਂ ਨੂੰ ਡੇਂਗੂ ਮਲੇਰੀਆ ਅਤੇ ਹੋਰ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਹਰ ਹਫ਼ਤੇ ਡਰਾਈ ਡੇ ਮਨਾਉਣ ਲਈ ਦੱਸਿਆ ਗਿਆ।ਉਨਾਂ ਕਬਾੜ ਦੀਆਂ ਦੁਕਾਨਾਂ ਛੱਤਾਂ ‘ਤੇ ਪਏ ਗਮਲੇ ਅਤੇ ਘਰਾਂ ਵਿੱਚ ਸਟੋਰ ਕੀਤਾ ਗਿਆ ਪਾਣੀ ਕੂਲਰ ਅਤੇ ਫਰਿੱਜ਼ ਨੂੰ ਵੀ ਚੈਕ ਕੀਤਾ।ਇਸ ਸਮੇਂ ਨਗਰ ਪੰਚਾਇਤ ਚੀਮਾ ਦੇ ਮੁਲਾਜ਼ਮ ਦਰਬਾਰਾ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ, ਗੁਰਧਿਆਨ ਸਿੰਘ, ਰਣਜੀਤ ਸਿੰਘ ਤੇ ਬਿਕਰਮਜੀਤ ਸਿੰਘ ਹਾਜ਼ਰ ਰਹੇ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …