Friday, March 13, 2026

ਸਪੈਸ਼ਲ ਉਲੰਪਿਕ ਅੰਤਰਰਾਸ਼ਟਰੀ ਖੇਡਾਂ ਵਿੱਚ ਪਿੰਗਲਵਾੜਾ ਦੇ ਤਿੰਨ ਬੱਚਿਆਂ ਨੇ ਰੋਲਰ ਸਕੇਟਿੰਗ ‘ਚ ਜਿਤੇ ਚਾਰ ਮੈਡਲ

ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਥਾਨਕ ਪਿੰਗਲਵਾੜਾ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੰਸਥਾ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਬਰਲਿਨ (ਜਰਮਨੀ) ਵਿਖੇ 17 ਤੋਂ 25 ਜੂਨ 2023 ਨੂੰ ਹੋਈਆਂ ਸਪੈਸ਼ਲ ੳਲੰਪਿਕ ਅੰਤਰਰਾਸ਼ਟਰੀ ਖੇਡਾਂ ਵਿੱਚ ਪਿੰਗਲਵਾੜਾ ਦੇ ਭਗਤ ਪੂਰਨ ਸਿੰਘ ਸਕੂਲ ਦੇ ਤਿੰਨ ਬੱਚਿਆਂ ਨੇ ਰੋਲਰ ਸਕੇਟਿੰਗ ਖੇਡ ਵਿੱਚ ਚਾਰ ਮੈਡਲ ਜਿੱਤ ਕੇ ਪਿੰਗਲਵਾੜਾ, ਪੰਜਾਬ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ।ਇਹਨਾਂ ਵਿੱਚ ਮੁਹੰਮਦ ਨਿਸਾਰ ਨੇ ਸੋਨੇ ਦਾ ਮੈਡਲ, ਰੇਨੂੰ ਨੇ ਦੋ ਬਰੋਂਜ ਮੈਡਲ ਅਤੇ ਸੀਤਾ ਨੇ ਇਕ ਬਰੋਂਜ ਮੈਡਲ ਜਿੱਤਿਆ।
ਡਾ. ਇੰਦਰਜੀਤ ਕੌਰ ਨੇ ਕਿਹਾ ਕਿ ਬਰਲਿਨ (ਜਰਮਨੀ) ਵਿਖੇ ਕੁੱਲ 193 ਦੇਸ਼ਾਂ ਵਿੱਚੋਂ 7000 ਖਿਡਾਰੀਆਂ ਨੇ ਹਿੱਸਾ ਲਿਆ। ਜਿਸ ਵਿੱਚ ਪੂਰੇ ਭਾਰਤ ਵਿੱਚੋਂ 198 ਖਿਡਾਰੀ ਸ਼ਾਮਿਲ ਹੋਏ।ਉਹਨਾਂ ਨੇ 76 ਸੋਨੇ, 75 ਚਾਂਦੀ ਅਤੇ 51 ਕਾਂਸੀ ਮੈਡਲ ਹਾਸਲ ਕੀਤੇ।ਉਨਾਂ ਕਿਹਾ ਕਿ ਪੰਜਾਬ ਵਿੱਚੋਂ 8 ਖਿਡਾਰੀ ਸ਼ਾਮਲ ਹੋਏ, ਜਿੰਨਾਂ ਨੇ 3 ਸੋਨੇ, 1 ਚਾਂਦੀ ਤੇ 4 ਕਾਂਸੀ ਸਮੇਤ ਕੁੱਲ 8 ਮੈਡਲ ਪ੍ਰਾਪਤ ਕੀਤੇ।ਉਨਾਂ ਕਿਹਾ ਕਿ ਇਹ ਪਿੰਗਲਵਾੜੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਦੇ ਤਿੰਨ ਖਿਡਾਰੀਆਂ ਨੇ 1 ਸੋਨੇ, ਤੇ 3 ਕਾਂਸੀ ਸਮੇਤ 4 ਮੈਡਲ ਜਿੱਤੇ ਹਨ।ਸੰਸਥਾ ਮੁਖੀ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਹਨਾਂ ਦੇ ਉੱਦਮ ਸਦਕਾ ਹਰ ਸੋਨਾ ਪਦਕ ਵਿਜੇਤਾ ਨੂੰ 10 ਲੱਖ ਰੁਪਏ, ਚਾਂਦੀ ਪਦਕ ਵਿਜੇਤਾ ਨੂੰ 7 ਲੱਖ ਅਤੇ ਤਾਂਬੇ ਪਦਕ ਵਿਜੇਤਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਉਨਾਂ ਨੇ ਦੱਸਿਆ ਕਿ 28-06-2023 ਨੂੰ ਪੰਜਾਬ ਦੀ ਪੂਰੀ ਟੀਮ ਦੇ ਲੁਧਿਆਣਾ ਪਹੁੰਚਣ ‘ਤੇ ਸਪੈਸ਼ਲ ੳਲੰਪਿਕ ਖਿਡਾਰੀਆਂ ਦਾ ਵੱਲੋਂ ਭਰਵਾਂ ਸਵਾਗਤ ਹੋਵੇਗਾ।ਇਸ ਤੋਂ ਬਾਅਦ ਪਿੰਗਲਵਾੜਾ ਦੀ ਟੀਮ ਦਾ ਮਾਨਾਂਵਾਲਾ ਬ੍ਰਾਂਚ ਪਹੁੰਚਣ ‘ਤੇ ਪੂਰੇ ਜੋਸ਼ ਅਤੇ ਵਿਆਹ ਵਰਗੇ ਮਾਹੌਲ ਵਿੱਚ ਸਵਾਗਤ ਤੇ ਸਨਮਾਨ ਕੀਤਾ ਜਾਵੇਗਾ।ਇਹਨਾਂ ਖਿਡਾਰੀਆਂ ਦਾ ਸਨਮਾਨ ਕਰਨ ਅਤੇ ਸ਼ੁਭਕਾਮਨਾਵਾਂ ਦੇਣ ਵਾਸਤੇ ਜੇਤੂ ਮਾਰਚ 29-06-2023 ਸਵੇਰੇ 9 ਵਜੇ ਪਿੰਗਲਵਾੜਾ ਮਾਨਾਂਵਾਲਾ ਬਰਾਂਚ ਤੋਂ ਸ਼ੁਰੂ ਹੋ ਕੇ ਗੋਲਡਨ ਗੇਟ, ਭੰਡਾਰੀ ਪੁੱਲ, ਕ੍ਰਿਸਟਲ ਚੌਂਕ, ਹੁਸੈਨਪੁਰਾ ਚੌਂਕ ਤੋਂ ਮੁੱਖ ਦਫ਼ਤਰ ਤੀਕ ਕੱਢਿਆ ਜਾਵੇਗਾ।ਭੰਡਾਰੀ ਪੁੱਲ ਪਹੁੰਚਣ ‘ਤੇ ਖਾਲਸਾ ਗਲੋਬਲ ਰੀਚ ਫਾਊਡੇਸ਼ਨ ਦੇ ਮੈਂਬਰ ਖਿਡਾਰੀਆਂ ਦਾ ਉਚੇਚਾ ਸਨਮਾਨ ਕਰਨਗੇ।ਮੁੱਖ ਦਫ਼ਤਰ ਪਹੁੰਚਣ ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਸਕੂਲ ਦੇ 8 ਵਿਦਿਆਰਥੀਆਂ, ਡੋਲੀ, ਸ਼ਾਲੂ, ਰਾਜੂ ਰਜਿੰਦਰ, ਪੂਨਮ, ਰਾਜਵੰਤ, ਗੋਰੀ, ਪਿੰਕੀ ਨੇ ਲੋਸ ਏਂਜਲਸ (ਅਮਰੀਕਾ), ਵਿਆਨਾ (ਆਸਟਰੀਆ), ਅਬੂ ਧਾਬੀ (ਯੂ.ਏ.ਈ) ਵਿਖੇ 11 ਮੈਡਲ ਪ੍ਰਾਪਤ ਕਰਕੇ ਪਿੰਗਲਵਾੜੇ ਦਾ ਨਾਂ ਰੋਸ਼ਨ ਕੀਤਾ ਹੈ।ਉਨਾਂ ਨੇ ਦੱਸਿਆ ਕਿ ਇਸ ਪ੍ਰਾਪਤੀ ਵਿੱਚ ਪਿੰਗਲਵਾੜਾ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਦੀ ਪ੍ਰਿੰਸੀਪਲ ਅਨੀਤਾ ਬੱਤਰਾ ਅਤੇ ੳਹਨਾਂ ਦੇ ਪੂਰੇ ਸਟਾਫ਼ ਦਾ ਉਘਾ ਯੋਗਦਾਨ ਹੈ।
ਇਸ ਮੌਕੇ ਮੁਖਤਾਰ ਸਿੰਘ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ, ਪ੍ਰਸ਼ਾਸ਼ਕ ਪਿੰਗਲਵਾੜਾ, ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ ਅਤੇ ਸਰਦਾਰਨੀ ਸੁਰਿੰਦਰ ਕੌਰ ਭੱਟੀ, ਬਖਸ਼ੀਸ਼ ਸਿੰਘ, ਰਿਟਾ. ਡੀ.ਐਸ.ਪੀ (ਪ੍ਰਸ਼ਾਸ਼ਕ ਮਾਨਾਂਵਾਲਾ ਬ੍ਰਾਂਚ), ਤਿਲਕ ਰਾਜ (ਜਨਰਲ ਮੈਨੇਜਰ), ਹਰਪਾਲ ਸਿੰਘ ਸੰਧੂ, ਕੇਅਰ ਟੇਕਰ ਆਦਿ ਸ਼ਾਮਿਲ ਸਨ।

 

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …