Sunday, March 15, 2026

ਚੇਅਰਮੈਨ ਅਸ਼ੋਕ ਤਲਵਾਰ ਨੇ ਲਗਾਏ ਅਮਲਤਾਸ ਦੇ 20 ਵੱਡੇ ਰੁੱਖ

ਅੰਮ੍ਰਿਤਸਰ,30 ਜੂਨ (ਸੁਖਬੀਰ ਸਿੰਘ) – ਜਸਟ ਸੇਵਾ ਸੋਸਾਇਟੀ ਵਲੋਂ ਰਣਜੀਤ ਐਵਨਿਊ ਵਿਖੇ ਅਮਲਤਾਸ ਦੇ ਦਰੱਖਤ ਲਗਾਉਣ ਲਈ ਸਾਦਾ ਪ੍ਰੋਗਰਾਮ ਕਰਵਾਇਆ ਗਿਆ।ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨੇ ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਅਮਲਤਾਸ ਦੇ 20 ਵੱਡੇ ਰੁੱਖ ਲਗਾਏ।ਉਹਨਾਂ ਨਾਲ ਟਰੱਸਟ ਤੋਂ ਅਨੁਰਾਗ ਸ਼ਰਮਾ ਵੀ ਮੌਜ਼ੂਦ ਸਨ।ਆਪਣੇ ਹੱਥੀਂ ਅਮਲਤਾਸ ਦੇ ਦਰੱਖਤ ਲਗਾਉਣ ਉਪਰੰਤ ਚੇਅਰਮੈਨ ਤਲਵਾਰ ਨੇ ਕਿਹਾ ਕਿ ਸ਼ੁੱਧ ਵਾਤਾਵਰਣ ਮਨੁੱਖੀ ਜਿੰਦਗੀ ਨੂੰ ਤਰੋਤਾਜ਼ਾ ਰੱਖਣ ਲਈ ਕੁਦਰਤ ਦਾ ਇਕ ਅਣਮੋਲ ਤੋਹਫਾ ਹੈ।ਅੱਜ ਸਾਨੂੰ ਸਾਂਝੇ ਤੌਰ ‘ਤੇ ‘ਰੁੱਖ ਲਗਾਓ, ਵਾਤਾਵਰਣ ਬਚਾਓ’ ਵਰਗੇ ਨਾਅਰੇ ਬੁਲੰਦ ਕਰਨ ਦੀ ਲੋੜ ਹੈ।ਇਹੋ ਜਿਹੇ ਉਪਰਾਲੇ ਕਰਨ ਲਈ ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਹਮੇਸ਼ਾਂ ਸਹਿਯੋਗ ਕਰਨ ਲਈ ਤਿਆਰ ਰਹੇਗੀ।
ਇਸ ਮੌਕੇ ਵਿਕਰਮਜੀਤ ਵਿਕੀ, ਵਿਸ਼ਵ, ਹਰਸਿਮਰਨ ਸਿੰਘ, ਸਨਪ੍ਰੀਤ ਸਿੰਘ, ਡਾ: ਸੁਪ੍ਰੀਤ ਕੌਰ, ਰੂਪ ਕਮਲ, ਅਰਸ਼ਪ੍ਰੀਤ ਕੌਰ, ਬੀਰਇੰਦਰ ਸਿੰਘ, ਸੌਰਭ, ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਅਵਿਨਾਸ਼, ਤੇਜਿੰਦਰ ਮੋਹਨ ਸਿੰਘ, ਬਾਣੀ, ਪ੍ਰਿਤਪਾਲ ਸਿੰਘ, ਰਾਹੁਲ ਸ਼ਰਮਾ, ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਕਰਨਦੀਪ ਸਿੰਘ, ਕੁੰਵਰ ਵੀਰ ਸਿੰਘ, ਰਾਜਨ ਗੋਇਲ, ਨਿਧੀ ਅਦਲੱਖਾ ਆਦਿ ਵੀ ਮੌਜ਼ੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …