Wednesday, September 2, 2026

ਮੈਗਸਿਪਾ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਨਵ-ਨਿਯੁੱਕਤ ਕਲਰਕਾਂ ਨੂੰ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 6 ਜੁਲਾਈ (ਸੁਖਬੀਰ ਸਿੰਘ) – ਮਹਾਤਮਾ ਗਾਂਧੀ ਰਾਜ ਲੋਕ ਪ੍ਰਸਾਸ਼ਨ ਸੰਸਥਾਨ ਚੰਡੀਗੜ੍ਹ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਨਵ-ਨਿਯੁੱਕਤ ਹੋਏ 35 ਕਲਰਕਾਂ ਨੂੰ ਦਫ਼ਤਰੀ ਕੰਮਕਾਜ਼ ਸਬੰਧੀ ਟ੍ਰੇਨਿੰਗ ਦੇਣ ਲਈ ਦੋ ਦਿਨਾਂ ਸੈਮੀਨਾਰ ਕਰਵਾਇਆ ਗਿਆ।ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵਲੋਂ ਮੈਗਸਿਪਾ ਨੂੰ ਪੱਤਰ ਲਿਖ ਕੇ ਨਵੇਂ ਕਲਰਕਾਂ ਨੂੰ ਟ੍ਰੇਨਿੰਗ ਦੇਣ ਲਈ ਕਿਹਾ ਗਿਆ ਸੀ ਤਾਂ ਜੋ ਨਵੇਂ ਕਲਰਕਾਂ ਨੂੰ ਦਫ਼ਤਰੀ ਰਿਕਾਰਡ ਦੀ ਮੇਨਟੇਨ ਕਰਨਾ, ਈ-ਆਫਿਸ ਵਿੱਚ ਕੰਮ ਕਰਨਾ ਅਤੇ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ।
ਇਸ ਟ੍ਰੇਨਿੰਗ ਸੈਮੀਨਾਰ ਨੂੰ ਆਰ.ਕੇ ਸ਼ਰਮਾ ਸੀਨੀਅਰ ਸਲਾਹਕਾਰ ਮੈਗਸਿਪਾ ਚੰਡੀਗੜ੍ਹ ਵਲੋਂ ਦਿੱਤੀ ਗਈ। ਸ਼ਰਮਾ ਨੇ ਨਵੇਂ ਕਲਰਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨਾਂ ਲੰਬਾ ਸਮਾਂ ਸਰਕਾਰੀ ਨੌਕਰੀ ਵਿੱਚ ਰਹਿਣਾ ਹੈ ਇਸ ਲਈ ਸਰਕਾਰੀ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਰੱਖੀ ਜਾਵੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …