ਅੰਮ੍ਰਿਤਸਰ, 10 ਜੁਲਾਈ (ਜਗਦੀਪ ਸਿੰਘ) – ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੰਜਾਬ ਅੰਦਰ ਹੜ੍ਹਾਂ ਕਾਰਨ ਬਣੀ ਸਥਿਤੀ `ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਇਸ ਸਮੇਂ ਜੋ ਸਥਿਤੀ ਬਣੀ ਹੋਈ ਹੈ, ਉਹ ਬਹੁਤ ਹੀ ਦੁੱਖਦਾਇਕ ਹੈ।ਹੜ੍ਹ ਆਉਣ ਕਾਰਨ ਕਈ ਦੇ ਘਰ ਢਹਿ-ਢੇਰੀ ਹੋ ਗਏ, ਪਸ਼ੂ ਮਾਰੇ ਗਏ, ਪੰਜਾਬ ਦੇ ਵਸਨੀਕਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ।ਗੁਰੂ ਸਾਹਿਬਾਨਾਂ ਵਲੋਂ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਦਿੱਤੇ ਉਪਦੇਸ਼ਾਂ ‘ਤੇ ਚੱਲਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪੀੜ੍ਹਤ ਮਾਨਵਤਾ ਦੇ ਨਾਲ ਖੜੀਏ।
ਸਿੰਘ ਸਾਹਿਬ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਨੇ ਹਮੇਸ਼ਾਂ ਕੁਦਰਤੀ ਆਫਤਾਂ ਸਮੇਂ ਪੀੜ੍ਹਤਾਂ ਦੀ ਬਾਂਹ ਫੜੀ ਹੈ।ਇਸ ਸਮੇਂ ਜੋ ਪੰਜਾਬ ਅੰਦਰ ਹਲਾਤ ਬਣ ਰਹੇ ਹਨ, ਉਸਦੇੇ ਮੱਦੇਨਜ਼ਰ ਸਮੁੱਚੀਆਂ ਸਿੱਖ ਜਥੇਬੰਦੀਆਂ ਰਾਹਤ ਕਾਰਜ਼ ਕਰਨ ਵਾਸਤੇ ਅੱਗੇ ਆਉਣ ਤਾਂ ਜੋ ਪੀੜ ਪਰਿਵਾਰਾਂ ਨੂੰ ਧਰਵਾਸ ਮਿਲ ਸਕੇ।ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਲੰਗਰ, ਬਿਸਤਰੇ, ਦਵਾਈਆਂ ਅਤੇ ਪਸ਼ੂਆਂ ਲਈ ਚਾਰਾ ਆਦਿ ਵਸਤੂਆਂ ਲੋੜਵੰਦਾਂ ਤੀਕ ਪਹੁੰਚਾਣ ਦੇ ਪ੍ਰਬੰਧ ਕਰਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …