ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੋਂਗ ਲਰਨਿੰਗ ਵਿਭਾਗ ਲਈ ਵੱਖ-ਵੱਖ ਕੋਰਸਾਂ/
ਡਿਪਲੋਮਿਆਂ ਦੇ ਇੰਸਟਰੱਕਟਰਾਂ ਦੀਆਂ ਪੋਸਟਾਂ ਲਈ ਨਿਰੋਲ ਪਾਰਟ-ਟਾਈਮ ਕੰਟਰੈਕਟ/ਲੈਕਚਰ ਦੇ ਆਧਾਰ ਤੇ (ਸੈਸ਼ਨ 2023-24 ਲਈ) ਆਨਲਾਈਨ ਬਿਨੈ-ਪੱਤਰਾਂ ਦੀ ਆਖਰੀ ਮਿਤੀ ‘ਚ 31 ਜੁਲਾਈ ਤੱਕ ਵਾਧਾ ਕੀਤਾ ਗਿਆ ਹੈ।ਵਿਭਾਗ ਦੇ ਡਾਇਰੈਕਟਰ ਨੇ ਦੱਸਿਆ ਕਿ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਨ ਵਾਲੇ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ <http://www.gndu.ac.in/lifelongptins/>default.aspx ‘ਤੇ ਮਿਤੀ 21-7-2023 ਤੱਕ ਆਪਣਾ ਫਾਰਮ ਆਨਲਾਈਨ ਭਰ ਸਕਦੇ ਹਨ। ਇੰਟਰਵਿਊ ਦੀ ਮਿਤੀ, ਸਮਾਂ, ਸਥਾਨ ਅਤੇ ਵਿਦਿਅਕ ਯੋਗਤਾਵਾਂ/ਹਦਾਇਤਾਂ ਆਦਿ ਸਬੰਧੀ ਵਧੇਰੇ ਜਾਣਕਾਰੀ ਯੂਨੀਵਰਸਿਟੀ ਦੀ ਵੈਬਸਾਈਟਾ www.gndu.ac.inਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
Check Also
ਡੀ.ਏ.ਵੀ ਪਬਲਿਕ ਪ੍ਰਿੰਸੀਪਲ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੈਸ਼ਨਲ ਪ੍ਰਿੰਸੀਪਲਜ਼ ਐਵਾਰਡ 2026 ਨਾਲ ਸਨਮਾਨਿਤ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਪ੍ਰਿੰਸੀਪਲ ਡਾ. ਪੱਲਵੀ …
Punjab Post Daily Online Newspaper & Print Media