Thursday, August 6, 2026

ਰਾਵੀ ਦਰਿਆ ਤੋਂ ਪਾਰ ਨਾ ਜਾਣ ਇਲਾਕਾ ਵਾਸੀ-ਡਿਪਟੀ ਕਮਿਸ਼ਨਰ

ਦਰਿਆ ਦੇ ਨੇੜੇ ਰਹਿੰਦੇ ਲੋਕ ਵੀ ਬੰਨ ਤੋਂ ਦੂਰ ਰਹਿਣ

ਅੰਮ੍ਰਿਤਸਰ, 19 ਜੁਲਾਈ – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਰਾਵੀ ਦਰਿਆ ਦੇ ਨੇੜੇ ਰਹਿੰਦੇ ਲੋਕਾਂ ਨੂੰ ਚੌਕਸ ਕਰਦੇ ਦੱਸਿਆ ਹੈ ਕਿ ਬੀਤੀ ਰਾਤ ਰਾਵੀ ਦਰਿਆ ਵਿਚ ਉਂਜ ਦਰਿਆ ਤੋਂ ਢਾਈ ਲੱਖ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧੇਗਾ, ਇਸ ਲਈ ਕੋਈ ਵੀ ਰਾਵੀ ਦਰਿਆ ਤੋਂ ਪਾਰ ਨਾ ਜਾਵੇ ਅਤੇ ਦਰਿਆ ਦੇ ਨੇੜੇ ਰਹਿੰਦੇ ਲੋਕ ਵੀ ਬੰਨ ਤੋਂ ਦੂਰ ਰਹਿਣ।ਉਨਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ, ਪਰ ਇਸ ਲਈ ਤੁਹਾਡੇ ਸਾਥ ਦੀ ਲੋੜ ਹੈ।ਫਿਲਹਾਲ ਲੋਕ ਦਰਿਆ ਪਾਰ ਨਾ ਜਾਣ ਤੇ ਆਪਣੇ ਪਸ਼ੂ ਧੰਨ ਨੂੰ ਵੀ ਦਰਿਆ ਤੋਂ ਦੂਰ ਰੱਖਣ। ਉਨਾਂ ਕਿਹਾ ਕਿ ਪਾਣੀ ਅੱਜ ਸ਼ਾਮ ਤੱਕ ਰਾਵੀ ਦੇ ਅੰਮ੍ਰਿਤਸਰ ਜਿਲ੍ਹੇ ਵਾਲੇ ਇਲਾਕੇ ਵਿੱਚ ਆਉਣਾ ਹੈ, ਪਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੋਣ ਕਾਰਨ ਸੋ ਇਲਾਕਾ ਵਾਸੀ ਅੱਜ ਦਿਨ ਵੇਲੇ ਵੀ ਦਰਿਆ ਤੋਂ ਦੂਰ ਰਹਿਣ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …