Sunday, August 2, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ `ਚ ਨਵੇਂ ਸੈਸ਼ਨ ਦੇ ਸ਼ੁਭਆਰੰਡ `ਤੇ ਵਿਸ਼ੇਸ਼ ਹਵਨ ਦਾ ਆਯੋਜਨ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ `ਚ ਨਵੇਂ ਸੈਸਨ 2023-24 ਦੇ ਸ਼ੁਭਆਰੰਭ `ਤੇ ਵਿਸ਼ਸ਼ ਹਵਨ ਦਾ ਆਯੋਜਨ ਕੀਤਾ ਗਿਆ।ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਮੁੱਖ ਜਜ਼ਮਾਨ ਦੇ ਰੂਪ ਵਿੱਚ ਮੌਜ਼ੂਦ ਰਹੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ `ਚ ਨਵੇਂ ਸੈਸ਼ਨ ਦੇ ਸ਼ੁੱਭਆਰੰਭ `ਤੇ ਮੁਬਾਰਕਾਂ ਦਿੰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਨਵੇਂ ਸੈਸ਼ਨ `ਚ ਕਾਲਜ ਕਾਮਯਾਬੀ ਦੀਆਂ ਉੱਚੀਆਂ ਬੁਲੰਦੀਆਂ ਛੂਹੇ।ਉਹਨਾਂ ਕਿਹਾ ਕਿ ਹਰ ਮਨੁੱਖ ਨੂੰ ਆਪਣੇ ਅੰਦਰ ਮੌਜੂਦ ਪੰਜ ਵਿਕਾਰਾਂ ਨਾਲ ਨਿਰੰਤਰ ਸੰਘਰਸ਼ ਕਰਨਾ ਪੈਂਦਾ ਹੈ।ਪ੍ਰਮਾਤਮਾ ਦੇ ਭਜਨ ਅਤੇ ਸਿਮਰਨ ਨਾਲ ਹੀ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਉਹਨਾਂ ਕਿਹਾ ਕਿ ਸੱਤ ਸੰਗਤ ਨਾਲ ਮਨੁੱਖ ਆਪਣੇ ਜੀਵਨ `ਚ ਅਧਿਆਤਮਕ ਉੱਨਤੀ ਕਰਕੇ ਠੀਕ ਮਾਰਗ ਧਾਰਨ ਕਰ ਸਕਦਾ ਹੈ।ਉਹਨਾਂ ਨੇ ਕਾਲਜ ਦੇ ਅਧਿਆਪਕਾਂ ਨੂੰ ਨਵੇਂ ਸੈਸ਼ਨ `ਚ ਉਤਸ਼ਾਹ ਅਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ।ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ, ਉਹਨਾਂ ਨੇ ਕਿਹਾ ਕਿ ਆਰਿਆ ਸਮਾਜ ਦੇ 10 ਨਿਯਮਾਂ ਨੂੰ ਆਪਣੇ ਜੀਵਨ `ਚ ਧਾਰਨ ਕਰੋ।ਸੁਦਰਸ਼ਨ ਕਪੂਰ ਨੇ ਸਾਰਿਆਂ ਦਾ ਧੰਨਵਾਦ ਕੀਤਾ।ਸੰਗੀਤ ਵਿਭਾਗ ਮੁਖੀ ਪ੍ਰੋ. ਨਰਿਦਰ ਕੁਮਾਰ ਅਤੇ ਵਿਜੇ ਮਹਿਕ ਦੁਆਰਾ ਮਨਮੋਹਕ ਭਜਨ ‘ਮੇਰੇ ਮਨ ਕੇ ਗੋਪਾਲ ਜਪੋ ਓਮ ਜਪੋ ਓਮ` ਪੇਸ਼ ਕੀਤਾ।
ਇਸ ਮੌਕੇ ਕਰਨਲ ਵੇਦ ਮਿੱਤਰ ਮੈਂਬਰ ਆਰਿਆ ਸਮਾਜ, ਪ੍ਰਿੰਸੀਪਲ ਪਲਵੀ ਸੇਠੀ, ਡੀ.ਏ.ਵੀ ਪਬਲਿਕ ਸਕੂਲ, ਕਾਲਜ ਦੇ ਆਫਿਸ ਬੀਅਰਰਜ਼, ਆਰਿਆ ਯੁਵਤੀ ਸਭਾ ਦੇ ਮੈਂਬਰ, ਟੀਚਿੰਗ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥਣਾਂ ਮੌਜ਼ੂਦ ਸਨ।ਅੰਤ ‘ਚ ਪ੍ਰਸ਼ਾਦ ਵੰਡ ਕੇ ਹਵਨ ਯੱਗ ਦਾ ਸਮਾਪਨ ਹੋਇਆ।

Check Also

DAV Public School Observes Bal Gangadhar Tilak  Martyrdom Day

Amritsar, August 2 (Punjab Post Bureau) – DAV Public School Lawrence Road Amritsar solemnly observed …