ਸੰਗਰੂਰ, 4 ਅਗਸਤ (ਜਗਸੀਰ ਲੌਂਗੋਵਾਲ)- ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿੱਚ ਸਕੂਲ ਦੀ ਸ਼ੁਰੂਆਤ ਤੋਂ ਹੀ ਪੜ੍ਹਦੀ
ਵਿਦਿਆਰਥਣ ਮਮਤਾ ਦੇਵੀ ਜਿਸ ਨੇ 2010 ਵਿੱਚ ਦੱਸਵੀਂ ਪਾਸ ਕਰਕੇ ਸਾਰੇ ਸਕੂਲ ਅਤੇ ਪਿੰਡ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ।ਇਸ ਤੋਂ ਬਾਅਦ+2
( Non-Medical),B.Sc ( Non-Medical),B.Ed ( Maths, Science),M.Sc (Chemistry) ਦੀ ਪੜ੍ਹਾਈ ਪੂਰੀ ਕੀਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2 ਸਾਲ ਬਤੌਰ ਕੈਮਿਸਟਰੀ ਲੈਕਚਰਾਰ ਸਕੂਲ ਵਿੱਚ ਸੇਵਾ ਨਿਭਾਈ ਇਸੇ ਦੌਰਾਨ ( Non-Medical),B.Sc ( Non-Medical),B.Ed ( Maths, Science),M.Sc (Chemistry) ਦੇ ਇਮਤਿਹਾਨ ਪਾਸ ਕੀਤੇ।ਇਸ ਤੋਂ ਬਾਅਦ ਮਾਸਟਰ ਕੇਡਰ 4161 ਵਿੱਚ ( Non-Medical),B.Sc ( Non-Medical),B.Ed ( Maths, Science),M.Sc (Chemistry) ਦਾ ਇਮਤਿਹਾਨ ਪਾਸ ਕਰਕੇ ਸਰਕਾਰੀ ਹਾਈ ਸਕੂਲ ਵਿੱਚ ਬਤੌਰ ਗਣਿਤ ਅਧਿਆਪਕਾ ਜਉਆਇੰਨ ਕੀਤਾ।ਇਸ ਦੇ ਨਾਲ ਹੀ ਬਾਕੀ ਤਿੰਨ ਪਰਿਵਾਰ ਦੇ ਬੱਚੇ ਨਿਊਪ੍ਰੀਤ ਸ਼ਰਮਾ, ਲਵਪ੍ਰੀਤ ਰਾਣੀ, ਯਾਦਵਿੰਦਰ ਸ਼ਰਮਾ ਜੋ ਕਿ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹ ਕੇ ਆਸਟਰੇਲੀਆ ਵਿੱਚ ਆਪਣਾ ਕੰਮਕਾਜ਼ ਚਲਾ ਰਹੇ ਹਨ। ਸਾਰੇ ਹੀ ਪਰਿਵਾਰ ਵਲੋਂ ਸਕੂਲ ਨੂੰ ਵਧਾਈਆਂ ਦੇ ਕੇ ਧੰਨਵਾਦ ਕੀਤਾ ਗਿਆ।ਵਿਦਿਆਰਥਣ ਮਮਤਾ ਦੇਵੀ ਦਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਚ ਪਹੁੰਚਣ ‘ਤੇ ਪ੍ਰਿੰਸੀਪਲ ਜਗਸੀਰ ਸਿੰਘ, ਵਾਈਸ ਪ੍ਰਿੰਸੀਪਲ ਮੈਡਮ ਗੁਰਮੀਤ ਕੋਰ ਅਤੇ ਸਮੂਹ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ ਮਮਤਾ ਦੇਵੀ ਵਲੋਂ ਸਕੂਲ ਦੇ ਬੱਚਿਆਂ ਨੂੰ ਦੱਸਿਆ ਕਿ ਇੱਕ ਗੁਰੂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕਿਉਂਕਿ ਗੁਰੂ ਹੀ ਬੱਚਿਆਂ ਨੂੰ ਹਮੇਸ਼ਾਂ ਹੀ ਪੜ੍ਹਣ ਦੀ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕਰਦਾ ਹੈ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media