Sunday, December 22, 2024

ਭਗਤ ਪੂਰਨ ਸਿੰਘ ਜੀ ਦੀ 31ਵੀਂ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ -138 ਯੂਨਿਟ ਖੂਨ ਕੀਤਾ ਇਕੱਤਰ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ) – ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਅੰਮ੍ਰਿਤਸਰ ਦੀ 31ਵੀਂ ਬਰਸੀ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਦੀ ਮਾਨਾਂਵਾਲਾ ਬਰਾਂਚ ਵਿਖੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਬਲੱਡ ਬੈਂਕ ਅਤੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।ਇਸ ਦਾ ਉਦਘਾਟਨ ਸਿੰਘਾਪੁਰ ਨਿਵਾਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚਰਨ ਛੋਹ ਵਾਲੀਆਂ ਵੱਖ-ਵੱਖ ਦੇਸ਼ਾਂ ਵਿੱਚ ਥਾਵਾਂ ਤੇ ਖੁਦ ਜਾ ਕੇ ਸੁਚੱਜੇ ਢੰਗ ਨਾਲ ਫੋਟੋਗ੍ਰਾਫਰੀ ਕਰਨ ਅਤੇ ਪੁਸਤਕਾਂ ਦੇ ਲੇਖਕ ਵੱਲੋਂ ਕੀਤਾ ਗਿਆ।ਡਾ. ਇੰਦਰਬੀਰ ਸਿੰਘ ਨਿੱਝਰ ਵਿਧਾਇਕ ਅੰਮ੍ਰਿਤਸਰ (ਦੱਖਣੀ) ਅਤੇ ਪ੍ਰਧਾਨ ਚੀਫ ਖਾਲਸਾ ਦੀਵਾਨ ਗੈਸਟ ਆਫ਼ ਆਨਰ ਵਜੋਂ ਸ਼ਾਮਿਲ ਹੋਏ।ਮੁੱਖ ਮਹਿਮਾਨ ਨੇ ਖੁਦ ਵੀ ਖੂਨਦਾਨ ਕੀਤਾ।
ਪਿੰਗਲਵਾੜਾ ਸੰਸਥਾ ਦੀਆਂ ਵੱਖ-ਵੱਖ ਬ੍ਰਾਂਚਾਂ, ਸਕੂਲਾਂ ਆਦਿ ਵੱਲੋਂ ਆਪਣੇ ਹੱਥਾਂ ਦੀਆਂ ਬਣਾਈਆਂ ਕਲਾ ਕ੍ਰਿਤੀਆਂ ਦੀ ਇਕ ਨੁਮਾਇਸ਼ ਵੀ ਲਗਾਈ ਗਈ।ਪਿੰਗਲਵਾੜਾ ਸੰਸਥਾ ਮੁਖੀ ਦੱਸਿਆ ਕਿ ਸੰਸਥਾ ਵੱਲੋਂ ਭਗਤ ਜੀ ਦੀ ਹਰੇਕ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ, ਜਿਸ ਵਿੱਚ ਪਿੰਗਲਵਾੜਾ ਦਾ ਸਟਾਫ਼, ਪਰਿਵਾਰਕ ਮੈਂਬਰ ਅਤੇ ਬਾਹਰੋਂ ਵੱਡੀ ਗਿਣਤੀ ‘ਚ ਆਏ ਖੂਨਦਾਨੀ ਆਪਣਾ ਖੂਨਦਾਨ ਕਰਦੇ ਹਨ।ਉਹਨਾਂ ਕਿਹਾ ਕਿ ਅੱਜ ਦੇ ਕੈਂਪ ਵਿੱਚ 138 ਯੂਨਿਟ ਖੂਨ ਇਕੱਤਰ ਕੀਤਾ ਗਿਆ।
ਇਸ ਖੂਨਦਾਨ ਕੈਂਪ ਵਿੱਚ ਇੰਦਰਬੀਰ ਸਿੰਘ ਨਿੱਝਰ ਸਾਬਕਾ ਮੰਤਰੀ ਸਥਾਨਕ ਸਰਕਾਰਾਂ ਅਤੇ ਪ੍ਰਧਾਨ ਚੀਫ ਖਾਲਸਾ ਦੀਵਾਨ ਪੰਜਾਬ ਨੈਸ਼ਨਲ ਬੈਂਕ ਵੱਲੋਂ ਜ਼ੋਨਲ ਮੈਨੇਜਰ ਪਰਵੀਨ ਗੋਇਲ ਅਤੇ ਉਹਨਾਂ ਦੇ ਸਹਿਯੋਗੀ, ਰਾਜਿੰਦਰ ਸਿੰਘ ਪ੍ਰਧਾਨ ਵਰਲਡ ਸਿੱਖ ਚੈਂਬਰ ਆਫ਼ ਕਾਮਰਸ ਅਤੇ ਸਹਿਯੋਗੀ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਦੀ ਪੂਰੀ ਟੀਮ, ਰਾਣਾ ਪਲਵਿੰਦਰ ਸਿੰਘ ਦਬੁਰਜੀ ਆਪਣੇ ਸਾਥੀਆਂ ਨਾਲ, ਜਸਵਿੰਦਰ ਸਿੰਘ, ਗੁਰਦੀਪ ਸਿੰਘ ਸਹਿਯੋਗੀਆਂ ਨਾਲ ਇਸ ਕੈਂਪ ਵਿੱਚ ਹਾਜ਼ਰ ਹੋਏ।
ਇਸ ਤੋਂ ਇਲਾਵਾ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਮੁਖਤਾਰ ਸਿੰਘ ਆਨਰੇਰੀ ਸਕੱਤਰ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੋੜਾ ਮੈਂਬਰ, ਬੀਬੀ ਪ੍ਰੀਤਇੰਦਰ ਕੌਰ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਪਰਮਿੰਦਰਜੀਤ ਸਿੰਘ ਭੱਟੀ ਸਹਿ ਪ੍ਰਸ਼ਾਸ਼ਕ, ਬਖਸ਼ੀਸ਼ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਜੈ ਸਿੰਘ ਸਹਿ ਪ੍ਰਸ਼ਾਸਕ ਮਾਨਾਂਵਾਲਾ ਵੱਖ-ਵੱਖ ਵਾਰਡਾਂ ਦੇ ਇੰਚਾਰਜ਼, ਸਟਾਫ਼ ਮੈਂਬਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …