Saturday, March 14, 2026

ਯੂਨੀਵਰਸਿਟੀ ਖੋਜ਼ ਵਿਦਿਆਰਥੀ ਸ਼ਿਵਾਨੀ ਮੌਖਿਕ ਪੇਸ਼ਕਾਰੀ ਅਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਵਾਤਾਵਰਣ ਵਿਗਿਆਨ ਵਿਭਾਗ ਤੋਂ ਖੋਜ਼ ਵਿਦਿਆਰਥੀ ਸ਼ਿਵਾਨੀ ਅੱਤਰੀ ਨੂੰ ਜੰਮੂ ਦੀ ਸੈਂਟਰਲ ਯੂਨੀਵਰਸਿਟੀ ਦੇ ਬੋਟਨੀ ਵਿਭਾਗ ਵਿੱਚ ਅਕਾਦਮਿਕਤਾ ਅਤੇ ਉਦਯੋਗ ਦੇ ਵਿਚਕਾਰ ਇੰਟਰਫੇਸ `ਤੇ ਕੇਂਦਰਿਤ ਪੀ.ਈ.ਐਮ.ਏ.ਪੀ-2023 ਕਾਨਫਰੰਸ ਵਿੱਚ ਵੱਕਾਰੀ ਮੌਖਿਕ ਪੇਸ਼ਕਾਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸੀ.ਐਸ.ਆਈ.ਆਰ-ਜੇ.ਆਰ ਫੈਲੋਸ਼ਿਪ ਪ੍ਰਾਪਤ ਸ਼ਿਵਾਨੀ ਅੱਤਰੀ ਜਿਸ ਨੇ ਹੁਣੇ ਜਿਹੇ ਬਨਸਪਤੀ ਵਿਗਿਆਨ ਵਿਸ਼ੇ `ਤੇ ਆਪਣੀ ਪੀ.ਐਚ.ਡੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ, ਨੇ ਕਾਨਫਰੰਸ ਦੌਰਾਨ ਆਪਣੇ ਖੋਜ਼ ਕਾਰਜ਼ ਬਾਰੇ ਮਿਸਾਲੀ ਪੇਸ਼ਕਾਰੀ ਕੀਤੀ।ਉਸ ਦੀ ਪੇੇਸ਼ਕਾਰੀ ਵਿੱਚ ਅਪਲਾਈਡ ਸਾਇੰਸਜ਼ ਅਤੇ ਸੰਬੰਧਿਤ ਉਦਯੋਗਾਂ ਦੇ ਖੇਤਰ ਵਿੱਚ ਬੋਟੈਨੀਕਲ ਖੋਜ਼ ਦੇ ਸੰਭਾਵੀ ਉਪਯੋਗਾਂ ਬਾਰੇ ਵਿਸਥਾਰ ਦੀ ਸਾਰਿਆਂ ਨੇ ਭਰਪੂਰ ਪ੍ਰਸੰਸਾ ਕੀਤੀ।
ਇਸ ਕਾਨਫਰੰਸ ਦੌਰਾਨ ਅਕਾਦਮਿਕ ਖੇਤਰ ਦੇ ਪ੍ਰਸਿੱਧ ਮਾਹਿਰਾਂ ਤੇ ਵਿਦਵਾਨਾਂ ਅਤੇ ਖੇਤੀਬਾੜੀ ਪਿਛੋਕੜ ਵਾਲੇ ਕਿਸਾਨਾਂ ਨੇ ਹਾਜ਼ਰੀ ਭਰੀ ਅਤੇ ਇਕ ਸਾਂਝੇ ਪਲੇਟਫਾਰਮ `ਤੇ ਇਕੱਠੇ ਹੋਏ।ਸ਼ਿਵਾਨੀ ਅਤਰੀ ਨੇ ਪੁਰਾਤਨ ਸਮੇਂ ਦੌਰਾਨ ਚਮੜੀ ਦੇ ਰੋਗਾਂ ਖਾਸ ਕਰਕੇ ਪਸੋਰੀਆਸਿਸ ਲਈ ਵਰਤੀਆਂ ਜਾਂਦੀਆਂ ਜੜੀਆਂ ਬੂਟੀਆਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ।ਉਨ੍ਹਾਂ ਆਪਣੀਆਂ ਖੋਜ਼ ਪ੍ਰਾਪਤੀਆਂ ਬਾਰੇ ਦਸਦਿਆਂ ਆਪਣੇ ਅਧਿਆਪਕ ਪ੍ਰੋ. ਸਰੋਜਾ ਅਰੋੜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਖੋਜ਼ ਟੀਮ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …