ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਸੈਰ ਸਪਾਟਾ ਨੂੰ ਪ੍ਰਫੁੱਲਿਤ ਕਰਨ, ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਤਹਿਤ ਸਵਦੇਸ਼ ਦਰਸ਼ਨ 2.0 ਨਾਲ ਅੰਮ੍ਰਿਤਸਰ ਅਤੇ ਕਪੂਰਥਲਾ ਜਿਲੇ੍ਹ ਨੂੰ ਚੁਣਿਆ ਗਿਆ ਹੈ ਅਤੇ ਇਨ੍ਹਾਂ ਦੋਹਾਂ ਜਿਲ੍ਹਿਆਂ ਵਿੱਚ 70-70 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਐਲ.ਐਨ.ਟੀ ਦੇ ਸਲਾਹਕਾਰ ਅਤੇ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਹੋਟਲ ਇੰਡਸਟਰੀ ਦੇ ਨੁਮਾਇੰਦਿਆਂ ਅਤੇ ਟੂਰ ਟਰੈਵਲ ਆਪਰੇਟਰਾਂ ਨਾਲ ਮੀਟਿੰਗ ਕੀਤੀ ਗਈ।ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲੇ੍ਹ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਕੇਂਦਰ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ 3 ਥੀਮ ਨਿਰਧਾਰਤ ਕੀਤੇ ਗਏ ਹਨ।ਜਿੰਨਾਂ ਵਿੱਚ ਧਾਰਮਿਕ, ਹੈਰੀਟੇਜ਼ ਅਤੇ ਦੇਸ਼ ਭਗਤੀ ਟੂਰਿਜ਼ਮ ਹੈ।ਉਨ੍ਹਾਂ ਦੱਸਿਆ ਕਿ ਸਵਦੇਸ਼ ਦਰਸ਼ਨ 2.0 ਤਹਿਤ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਪੁਰਾਣੀਆਂ ਗਲੀਆਂ ਦਾ ਸੁੰਦਰੀਕਰਨ, ਪੁਲ ਮੋਰਾਂ ਦਾ ਵਿਕਾਸ, ਅੰਮ੍ਰਿਤਸਰ ਦੇ ਵਿਰਾਸਤੀ ਗੇਟਾਂ ਨੂੰ ਪੁਨਰ ਸੁਰਜੀਤ ਕਰਨਾ ਅਤੇ ਅਟਾਰੀ ਬਾਰਡਰ ਵਿਖੇ ਯਾਤਰੂਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣਾ ਹੈ।ਯਾਤਰੂਆਂ ਦੀ ਸਹੂਲਤ ਲਈ ਸਇਨੇਜ਼ ਬੋਰਡ ਵੀ ਲਗਾਏ ਜਾਣਗੇ ਅਤੇ ਸੜਕੀ, ਰੇਲਵੇ ਅਤੇ ਏਅਰਪੋਰਟ ਆਵਾਜਾਈ ਨੂੰ ਬੇਹਤਰ ਬਣਾਇਆ ਜਾਵੇਗਾ।
ਤਲਵਾੜ ਨੇ ਦੱਸਿਆ ਕਿ ਸਾਡਾ ਮੁੱਖ ਮਕਸਦ ਹੈ ਕਿ ਜੋ ਵੀ ਯਾਤਰੂ ਅੰਮ੍ਰਿਤਸਰ ਵਿਖੇ ਆਵੇ ਉਹ ਘੱਟੋ ਘੱਟ 3 ਦਿਨ ਤੱਕ ਰਹਿਣ ਨੂੰ ਤਰਜ਼ੀਹ ਦੇਵੇ।ਜਿਸ ਨਾਲ ਜਿਲੇ੍ਹ ਦੀ ਆਰਥਿਤ ਨੂੰ ਵੱਡਾ ਹੁਲਾਰਾ ਮਿਲੇਗਾ।ਉਨ੍ਹਾਂ ਕਿਹਾ ਕਿ ਯਾਤਰੂਆਂ ਨੂੰ ਇਥੇ ਇੱਕ ਤੋਂ ਵੱਧ ਦਿਨ ਰੁਕਣ ਲਈ ਅੰਮ੍ਰਿਤਸਰ ਦੀਆਂ ਇਤਿਹਾਸਕ ਅਤੇ ਵਿਰਾਸਤੀ ਇਮਾਰਤਾਂ ਨੂੰ ਉਜਾਗਰ ਕੀਤਾ ਜਾਵੇਗਾ ਤਾਂ ਜੋ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਅੰਮ੍ਰਿਤਸਰ ਦੇ ਇਤਿਹਾਸ ਪ੍ਰਤੀ ਪੂਰੀ ਜਾਣਕਾਰੀ ਮਿਲ ਸਕੇ।ਹੈਰੀਟੇਜ਼ ਮਾਰਗ ਦੀ ਸਾਫ ਸਫਾਈ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ।ਯਾਤਰੂਆਂ ਦੀ ਵਧੇਰੇ ਆਮਦ ਨੂੰ ਦੇਖਦੇ ਹੋਏ ਵਿਰਾਸਤੀ ਮਾਰਗ ਦਾ ਵਿਸਥਾਰ ਹੋਰ ਬਾਜ਼ਾਰਾਂ ਤੱਕ ਵੀ ਕੀਤਾ ਜਾ ਰਿਹਾ ਹੈ, ਜਿਸ ਨਾਲ ਸੈਲਾਨੀਆਂ ਨੂੰ ਰਾਹਤ ਮਿਲੇਗੀ।
ਇਸ ਮੀਟਿੰਗ ਵਿੱਚ ਐਲ.ਐਨ.ਟੀ ਟੀਮ ਲੀਡਰ ਸ੍ਰੀਧਰ, ਮੈਡਮ ਸਾਇਨਾ, ਆਨੰਦ ਕੁਮਾਰ, ਜੁਗਰਾਜ ਸਿੰਘ ਡਿਪਟੀ ਮੈਨੇਜਰ ਪੰਜਾਬ ਟੂਰਿਜਮ, ਡਾ: ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ ਜੀ.ਐਨ.ਡੀ.ਯੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹੋਟਲ ਇੰਡਸਟਰੀ ਅਤੇ ਟੂਰ ਟਰੈਵਲ ਆਪਰੇਟਰਾਂ ਦੇ ਨੁਮਾਇੰਦੇ ਹਾਜ਼ਰ ਸਨ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …