Thursday, June 25, 2026

ਸ. ਛੋਟੇਪੁਰ ਦੀ ਹਾਜਰੀ ‘ਚ ਕਾਮਰੇਡ ਦਰਸ਼ਨ ਸਿੰਘ ਝਾੜੂ ਨੰਗਲ ਤੇ ਅਰਜਨ ਸਿੰਘ ਆਪ ਵਿੱਚ ਸ਼ਾਮਿਲ

PPN2212201422

ਰਈਆ, 22 ਦਸੰਬਰ (ਬਲਵਿੰਦਰ ਸੰਧੂ) – ਰਈਆ ਫੇਰੀ ਦੌਰਾਨ ਬੀ.ਡੀ.ਪੀ.ਓ. ਬਲਾਕ ਨੇੜੇ ਸਮਾਗਮ ਦੋਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਸz: ਸੁੱਚਾ ਸਿੰਘ ਛੋਟੇਪੁਰ ਵੱਲੋ ਸੀ.ਪੀ.ਐਮ. ਦੇ ਦਰਸ਼ਨ ਸਿੰਘ ਝਾੜੂਨੰਗਲ ਅਤੇ ਪੰਜਾਬ ਰੋਡਵੇਜ ਦੇ ਪ੍ਰਧਾਨ ਰਹਿ ਚੁੱਕੇ ਸz: ਅਰਜਨ ਸਿੰਘ ਵਡਾਲਾ ਨੂੰ ਆਪ ਵਿੱਚ ਸ਼ਾਮਿਲ ਕੀਤਾ ਗਿਆ।ਕਰੀਬ 20 ਪ੍ਰੀਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਏ ਸz: ਦਰਸ਼ਨ ਸਿੰਘ ਅਤੇ ਸz: ਅਰਜਨ ਸਿੰਘ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਭਰਵਾ ਹੁੰਗਾਰਾ ਦਿੱਤਾ ਅਤੇ ਕਿਹਾ ਕਿ ਉਹ ਸ੍ਰੀ ਅਰਵਿੰਦਰ ਕੇਜਰੀਵਾਲ ਦੀ ਸੋਚ ‘ਤੇ ਸਦਾ ਹੀ ਪਹਿਰਾ ਦੇਣਗੇ ਅਤੇ ਉਹ ਪਹਿਲਾ ਵੀ ਭ੍ਹਿਸ਼ਟਾਚਾਰ ਅਤੇ ਨਸ਼ਿਆਂ ਦੇ ਵਿਰੁੱਧ ਜੰਗ ਲੜਦੇ ਰਹੇ ਹਾਂ ਅਤੇ ਆਉਣ ਵਾਲੇ ਸਮੇ ਵਿੱਚ ਸz: ਸੁੱਚਾ ਸਿੰਘ ਛੋਟੇਪੁਰ ਪੰਜਾਬ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਅਧੀਨ ੀਭ੍ਰਸ਼ਟਾਚਾਰੀਆਂ ਅਤੇ ਨਸ਼ਾ ਮਾਫੀਆਂ ਨਾਲ ਲੋਹਾ ਲੈ ਕੇ ਆਪਣੇ ਨੌਜਵਾਨ ਬੱਚਿਆਂ ਨੂੰ ਇਹਨਾਂ ਤੋ ਬਚਾਉਣਗੇ । ਇਸ ਮੌਕੇ ਸz: ਸੁੱਚਾ ਸਿੰਘ ਛੋਟੇਪੁਰ ਨੇ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਏ ਪ੍ਰੀਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਵਲੰਟੀਅਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਹੋਈ ਤਾਂ ਉਹ ਆਪ ਮੌਕੇ ਤੇ ਪਹੁੰਚ ਕੇ ਹਰ ਵਰਕਰ ਅਤੇ ਵਲੰਟੀਅਰ ਦਾ ਸਾਥ ਦੇਣਗੇ ।ਇਸ ਮੌਕੇ ਸੁਖਦੇਵ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਕੰਗ, ਦਲਬੀਰ ਸਿੰਘ ਟੌਗ , ਸਰਬਦੀਪ ਸਿੰਘ ਘੁੱਟਕ, ਬਲਜੀਤ ਸਿੰਘ ਭੱਟੀ ,ਵਿਸ਼ਾਲ ਮੰਨਣ, ਬਲਜੀਤ ਸਿੰਘ ਸ਼ਾਨ, ਬਲਰਾਜ ਸਿੰਘ ਬੱਬੂ, ਬੀਬੀ ਹੰਸ ਕੌਰ, ਤੀਰਥ ਰਾਮ, ਅਜੀਤ ਸਿੰਘ ਜੀਤਾ, ਪੂਰਨ ਸਮੀਹ , ਸਮਸੇਰ ਸਿੰਘ ਆਦਿ ਹਾਜਰ ਸਨ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply