ਸੰਗਰੂਰ, 30 ਅਕਤੂਬਰ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਚੋਲਾਂਗ ਤੋਂ ਬੜੂ ਸਾਹਿਬ ਤੱਕ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ।ਟੂਰ ਇੰਚਾਰਜ਼ ਨੇ
ਦੱਸਿਆ ਕਿ ਵਿਦਿਆਰਥੀਆਂ ਨੂੰ ਗੁਰਦੁਆਰਾ ਭੱਠਾ ਸਾਹਿਬ ਚੰਡੀਗੜ੍ਹ ਅਤੇ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਵਿਖੇ ਲਿਜਾਇਆ ਗਿਆ।ਬੜੂ ਸਾਹਿਬ ਵਿਖੇ ਜਿਥੇ ਬੜੂ ਸਾਹਿਬ ਕਾਲਜ, ਆਈ.ਬੀ ਸਕੂਲ ਅਤੇ ਇਟਰਨਲ ਯੂਨੀਵਰਸਿਟੀ ਤੋਂ ਜਾਣੂ ਕਰਵਾਇਆ ਗਿਆ, ਉਥੇ ਵਿਦਿਆਰਥੀਆਂ ਨੂੰ ਵਿਦੇਸ਼ ਦੀਆਂ ਯੂਨੀਵਰਸਿਟੀਆਂ ‘ਚ ਆਪਣੀ ਪੜ੍ਹਾਈ ਪੂਰੀ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।ਉਨਾਂ ਕਿਹਾ ਕਿ ਬੜੂ ਸਾਹਿਬ ਦੇ ਸਟਾਫ਼ ਵਲੋਂ ਵਿਦਿਆਰਥੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਇਟਰਨਲ ਯੂਨੀਵਰਸਿਟੀ ਦੁਆਰਾ ਪ੍ਰਦਾਨ ਕੀਤੇ ਜਾਂਦੇ ਵਿਸ਼ੇਸ਼ ਕੋਰਸਾਂ ਬਾਰੇ ਦੱਸਿਆ ਤਾਂ ਜੋ ਉਹ ਬੜੂ ਸਾਹਿਬ ਯੂਨੀਵਰਸਿਟੀ ‘ਚ 12ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਜਾਰੀ ਰੱਖ ਸਕਣ।ਇਹ ਜਾਣਕਾਰੀ ਵਿਦਿਆਰਥੀਆਂ ਲਈ 12ਵੀਂ ਤੋਂ ਬਾਅਦ ਭਵਿੱਖ ਦੇ ਵਿਦਿਅਕ ਕੋਰਸ ਜਾਂ ਵੱਖ-ਵੱਖ ਸਟਰੀਮਾਂ ਦੀ ਚੋਣ ਕਰਨ ਲਈ ਲਾਭਦਾਇਕ ਹੋਵੇਗੀ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media