Monday, March 23, 2026

ਸੁਨਿਆਰੇ ਪਾਸੋਂ 300 ਗਰਾਮ ਸੋਨਾਂ ਲੁੱਟਣ ਵਾਲੇ 4 ਕਾਬੂ ਦੋ ਦੋਸ਼ੀ ਅਜੇ ਫਰਾਰ

PPN2312201422

PPN2312201423

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) -ਸਥਾਨਕ ਸੁਲਤਾਨਵਿੰਡ ਰੋਡ ਵਿਖੇ ਨਵੰਬਰ ਮਹੀਨੇ ਇੱਕ ਸੁਨਿਆਰੇ ਜਗਦੀਸ਼ ਸਿੰਘ ਪਾਸੋਂ ਜੋ 300 ਗ੍ਰਾਮ ਸੋਨੇ ਅਤੇ ਨਕਦੀ ਦੀ ਖੋਹ ਹੋਈ ਸੀ, ਉਸ ਮਾਮਲੇ ਵਿੱਚ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 51 ਗ੍ਰਾਮ ਦੇ ਕਰੀਬ ਸੋਨਾ ਬਰਾਮਦ ਕੀਤਾ ਗਿਆ ਹੈ। ਉਸ ਤੋਂ ਇਲਾਵਾ ਇੱਕ ਮੋਟਰ ਸਾਈਕਲ ਤੇ ਦੋ ਦਾਤਰ ਵੀ ਦੋਸ਼ੀਆਂ ਪਾਸੋਂ ਬਰਾਮਦ ਹੋਏ ਹਨ, ਜਿੰਨ੍ਹਾਂ ਨਾਲ ਉਨ੍ਹਾਂ ਨੇ ਸੁਨਿਆਰੇ ਦੀ ਦੁਕਾਨ ਤੇ ਰਾਤ ਦੇ ਤਕਰੀਬਨ 10 ਵਜੇ ਸੋਚੀ ਸਮਝੀ ਸਾਜਿਸ਼ ਅਧੀਨ ਹਮਲਾ ਕਰਕੇ ਖੋਹ ਕੀਤੀ ਸੀ। ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਏ.ਸੀ.ਪੀ.-1 ਪਰਮਪਾਲ ਸਿੰਘ ਅਤੇ ਏ.ਸੀ.ਪੀ. ਦੱਖਣੀ ਡਾ. ਬਾਲ ਕਿਸ਼ਨ ਸਿੰਗਲਾ ਪੀ.ਪੀ.ਐਸ. ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਰਬਜੀਤ ਸਿੰਘ ਸ਼ੱਬਾ ਪਿੰਡ ਅਟਾਰੀ ਥਾਣਾ ਘਰਿੰਡਾ ਹਾਲ ਵਾਸੀ ਕੋਟ ਮਿੱਤ ਸਿੰਘ ਅੰਮ੍ਰਿਤਸਰ ਜੋ ਕੰਮਕਾਰ ਦੇ ਸਿਲਸਿਲੇ ਵਿੱਚ ਸੁਨਿਆਰੇ ਪਾਸ ਆਉਂਦਾ ਜਾਂਦਾ ਰਹਿੰਦਾ ਸੀ, ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਸਰਬਜੀਤ ਸਿੰਘ ਤੋਂ ਇਲਾਵਾ ਜੋ ਤਿੰਨ ਹੋਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ ਉਨ੍ਹਾਂ ਵਿੱਚ ਸਤਨਾਮ ਸਿੰਘ ਮਨੀ ਉਰਫ ਮਿਰਜ਼ਾ ਭਾਈ ਮੰਝ ਸਿੰਘ ਰੋਡ ਅੰਮ੍ਰਿਤਸਰ, ਮਲਕੀਤ ਸਿੰਘ ਉਰਫ ਮੀਤ ਪਿੰਡ ਅੰਮੋਨੰਗਲ ਜਿਲ੍ਹਾ ਗੁਰਦਾਸਪੁਰ ਅਤੇ ਅਮਨਦੀਪ ਸਿੰਘ ਉਰਫ ਅਮਨ ਪਿੰਡ ਢਡਿਆਲਾ ਨੱਤ ਥਾਣਾ ਸਦਰ ਬਟਾਲਾ ਹਾਲ ਵਾਸੀ ਵੇਰਕਾ ਅੰਮ੍ਰਿਤਸਰ ਸ਼ਾਮਿਲ ਹਨ। ਪੁਲਿਸ ਅਧਿਕਾਰੀਆਂ ਦੱਸਿਆ ਕਿ ਇੰਨ੍ਹਾਂ ਦੋਸ਼ੀਆਂ ਤੋਂ ਇਲਾਵਾ ਇੰਨਾਂ ਦੇ ਦੋ ਹੋਰ ਸਾਥੀ ਅਜੇ ਭਗੋੜੇ ਹਨ, ਜਿੰਨ੍ਹਾਂ ਨੂੰ ਛੇਤੀ ਕਾਬੂ ਕਰਕੇ ਹੋਰ ਬਰਾਮਦਗੀ ਕੀਤੀ ਜਾਵੇਗੀ। ਪੁਲਿਸ ਅਫਸਰਾਂ ਨੇ ਦੱਸਿਆ ਕਿ ਇਹ ਵਿਅਕਤੀ ਬੁਤ ਘੱਟ ਪੜੇ-ਲ਼ਿਖੇ ਤੇ ਨਸ਼ੱਈ ਕਿਸਮ ਦੇ ਹਨ, ਜਿੰਨ੍ਹਾਂ ‘ਤੇ ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 4 ਤੋਂ 7 ਮੁਕੱਦਮੇ ਦਰਜ਼ ਹਨ ਅਤੇ ਇੰਨ੍ਹਾਂ ਦੋਸ਼ੀਆਂ ਦਾ ਖੰਡਵਾਲਾ ਵਿਖੇ 22 ਲੱਖ ਅਤੇ ਬਟਾਲਾ ਵਿਖੇ 5 ਕਿੱਲੋ ਸੋਨੇ ਦੀ ਵਾਰਦਾਤ ਵਿੱਚ ਵੀ ਹੱਥ ਸੀ ਅਤੇ ਮੋਟਰ ਸਾਈਕਲ ਚੋਰੀ ਕਰਨ ਦੇ ਮਾਮਲੇ ਵੀ ਇੰਨ੍ਹਾਂ ਦੋਸ਼ੀਆਂ ਦੇ ਖਿਲਾਫ ਦਰਜ਼ ਹਨ।ਇਸ ਮੌਕੇ ਥਾਣਾ ਸੁਲਤਾਨਵਿੰਡ ਇੰਚਾਰਜ ਪ੍ਰਵੇਸ਼ ਸ਼ਰਮਾ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਅਨੁਸਾਰ ਦੁਕਾਨ ਵਿੱਚ ਲੱਗਟੇ ਸੀ.ਸੀ.ਟੀ.ਵੀ ਕੈਮਰੇ ਕਾਫੀ ਲਾਭਦਾਇਕ ਰਹੇ ਹਨ, ਜਿੰਨਾਂ ਤੋਂ ਦੋਸ਼ੀਆਂ ਦੀ ਪਛਾਣ ਹੋ ਸਕੀ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply