Sunday, September 13, 2026

ਲਾਇੰਨਜ ਕਲੱਬ ਬਟਾਲਾ ਮੁਸਕਾਨ ਨੇ ਝੁੱਗੀਆਂ ਵਾਲਿਆਂ ਨੂੰ ਵੰਡੇ ਕੰਬਲ

ਅੰਮ੍ਰਿਤਸਰ ਰੋਡ ਤੇ 120 ਝੁੱਗੀਆਂ ਦੀ ਕੀਤੀ ਸਨਾਖਤ

PPN2412201402
ਬਟਾਲਾ, 24 ਦਸੰਬਰ (ਨਰਿੰਦਰ ਬਰਨਾਲ) – ਸੇਵਾ ਤੇ ਮਾਨਵਤਾ  ਨੂੰ ਸਮਰਪਿਤ ਲਾਇੰਨਜ ਕਲੱਬ 321-ਡੀ ਦੀ ਅਗਵਾਈ ਵਿਚ ਸੇਵਾ ਭਾਵਨਾ ਨਾਲ ਸਮਾਜ ਸੇਵਾ ਵਿਚ ਹਿੱਸਾ ਵੰਡਾ ਰਹੀ ਮੁਸਕਾਨ ਕਲੱਬ ਬਟਾਲਾ ਵੱਲੋ ਬਟਾਲਾ ਸਹਿਰ ਦੀਆਂ 120 ਝੁੱਗੀਆਂ ਵਿਚ ਲਾਇੰਨ ਪਰਮਜੀਤ ਸਿੰਘ ਚਾਵਲਾ ਡ੍ਰਿਸਟ੍ਰਿਕ ਗਵਰਨ,  ਸਵਰਨ ਸਿੰਘ ਖਾਲਸਾ ਪ੍ਰਧਾਂਨ ਮੈਬਰਸਿੱਪ ਗਰੋਥ ਡ੍ਰਿਸਟ੍ਰਿਕ 321-ਡੀ ਦੀ ਪ੍ਰਧਾਂਨਗੀ ਹੇਠ ਕੰਬਲ ਵੰਡੇ ਗਏ।ਇਸ ਮੌਕੇ ਸ੍ਰੀ ਸਵਰਨ ਸਿਘ ਖਾਲਸਾ ਨੇ ਆਪਣੇ ਸੰਬੋਧਨੀ ਸਬਦਾ ਵਿਚ ਕਿਹਾ  ਕਿ ਲਇੰਨਜ ਕਲੱਬ ਦਾ ਮੁਖ ਮਕਸਦ ਸਮਾਜ ਦੀ ਸੇਵਾ ਕਰਨਾਂ ਹੈ।ਇਹਨਾ ਹੀ ਲੀਹਾਂ ਤੇ ਚਲਦਿਆਂ ਬਟਾਲਾ ਕਲੱਬ (ਮੁਸਕਾਨ) ਸੇਵਾ ਭਾਂਵਨਾ ਨੂੰ ਮੁਖ ਰੱਖਦਿਆਂ ਕਾਰਜ ਕਰ ਰਹੀ ਹੈ, ਇਸੇ ਹੀ ਸੋਚ ਨੂੰ ਮੁਖ  ਰੱਖਦਿਆਂ ਅੰਮ੍ਰਿਤਸਰ  ਰੋਡ ਤੇ ਸਥਿਤ ਤੇ ਅਲੀਵਾਲ ਰੋਡ ਤੇ ਪੈਦੀਆਂ ੧੨੦ ਝੁੱਗੀਆਂ ਵਿਚ ਆਪ ਖੁਦ ਪਹੁੰਚ ਕੇ ਕੰਬਲਾਂ ਦੀ ਵੰਡ ਕੀਤੀ ਜਾ ਰਹੀ ਹੈ।ਇਸ ਮੌਕੇ ਸੁਖਵਿੰਦਰ ਸਿਘ ਗੁਰਦਾਸਪੁਰ ਐਨ ਆਰ ਆਈ ਦਾ ਕਲੱਬ ਭਾਂਰੀ ਯੋਗਦਾਨ ਰਿਹਾ।ਇਸ ਮੌਕੇ ਲਾਇੰਨ ਅਮਰਦੀਪ ਸਿੰਘ ਸੈਣੀ ਜਿਲਾ ਸਿਖਿਆ ਅਫਸਰ (ਸਸ) ਗੁਰਦਾਸਪੁਰ, ਉਹਨਾ ਨਾਲ ਲਾਇਨ ਹਰਵੰਤ ਮਹਾਜਨ ਰੀਜਨ ਚੇਅਰਮੈਨ, ਲਾਇੰਨ ਹਰਭਜਨ ਸਿਘ ਸੇਖੋ ਜੋਨ ਚੇਅਰਮੈਨ, ਪ੍ਰਧਾਨ ਮੁਸਕਾਨ ਕਲੱਬ ਲਾਇੰਨ ਭਾਰਤ ਭੂਸਨ, ਸੈਕਟਰੀ ਲਾਇੰਨ ਡਾ ਰਣਜੀਤ ਸਿਘ ਰੰਧਾਵਾ, ਖਜਾਨਚੀ  ਲਾਇੰਨ ਬਰਿੰਦਰ ਸਿੰਘ, ਪੀ ਆਰ ੳ ਨਰਿੰਦਰ ਸਿੰਘ, ਲਾਇਨ ਲਖਵਿੰਦਰ ਸਿੰਘ ਢਿਲੋ, ਲਾਇੰਨ ਗੁਰਪ੍ਰੀਤ ਸਿੰਘ ਲੁੱਧੜ , ਲਾਇੰਨ ਬਲਦੇਵ ਸਿੰਘ ਬੁਟਰ, ਲਾਇੰਨ ਅਜਮੇਰ ਸਿਘ, ਲਾਇੰਨ ਡਾ ਜਸਵਿੰਦਰ ਸਿੰਘ ਰੰਧਾਵਾ, ਲਾਇੰਨ ਪ੍ਰਿੰਸੀਪਲ ਦਵਿੰਦਰ ਸਿਘ, ਲਾਇੰਨ ਬਖਸਿੰਦਰ ਸਿੰਘਸ  ਆਦਿ ਹਾਜਰ ਸਨ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply