ਸੰਗਰੂਰ, 6 ਨਵੰਬਰ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਰਾਜਸਥਾਨ ਦੇ ਸਭ ਤੋਂ ਵੱਡੇ ਸ਼ੀਹਰ (ਪਿੰਕ ਸਿਟੀ) ਜੈਪੁਰ ਦਾ
ਟੂਰ ਲਗਾਇਆ।ਬੱਚਿਆਂ ਨੇ ਸਭ ਤੋਂ ਪਹਿਲਾਂ ਮੁਗਲ ਅਤੇ ਹਿੰਦੂ ਵਾਸਤੂ ਸ਼ੈਲੀ ਦਾ ਨਾਇਬ ਅੰਬੇਰ ਫੋਰਟ ਦੇਖਿਆ ਤੇ ਕਿਲ੍ਹੇ ਦੇ ਅੰਦਰ ਪ੍ਰਾਚੀਨ ਵਾਸਤੂ-ਸ਼ੈਲੀ ਅਤੇ ਇਤਿਹਾਸ ਦੇ ਪ੍ਰਸਿੱਧ ਸਾਹਸੀ ਰਾਜਪੂਤ ਸ਼ਾਸਕਾਂ ਦੀਆਂ ਲੱਗੀਆਂ ਤਸਵੀਰਾਂ ਵੀ ਦੇਖੀਆਂ।ਇਸ ਤੋਂ ਬਾਅਦ ਜਲ-ਮਹੱਲ, ਹਵਾ-ਮਹੱਲ, ਸਿਟੀ ਪੈਲੇਸ, ਬਿਰਲਾ ਮੰਦਿਰ, ਨਾਹਰਗੜ੍ਹ ਫੋਰਟ ਅਤੇ ਜੰਤਰ-ਮੰਤਰ ਆਦਿ ਇਤਿਹਾਸਿਕ ਸਥਾਨਾਂ ਬਾਰੇ ਐਕਸਪਰਟ ਗਾਈਡ ਦੁਆਰਾ ਜਾਣਕਾਰੀ ਦੇ ਕੇ ਬੱਚਿਆਂ ਦੇ ਗਿਆਨ ਵਿੱਚ ਵਾਧਾ ਕੀਤਾ ਗਿਆ।ਇਸ ਉਪਰੰਤ ਜੈਪੁਰ ਦੇ ਮਸ਼ਹੂਰ ਥਿਏਟਰ ਵਿੱਚ ਬੱਚਿਆਂ ਨੂੰ ਫਿਲਮ ਦਿਖਾਈ ਗਈ, ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ।ਬੱਚਿਆਂ ਨੂੰ ਚੌਂਖੀਧਾਨੀ ਵੀ ਲਿਜਾਇਆ ਗਿਆ, ਜਿਥੇ ਬੱਚਿਆਂ ਨੇ ਊਠ-ਸਵਾਰੀ, ਹਾਥੀ-ਸਵਾਰੀ, ਘੋੜ-ਸਵਾਰੀ, ਬੈਲ- ਗੱਡੀ, ਬੋਟਿੰਗ, ਭੂਤ ਬੰਗਲਾ ਅਤੇ ਰਾਜਸਥਾਨੀ ਲੋਕ-ਨਾਚ ਵਿੱਚ ਹਿੱਸਾ ਲੈ ਕੇ ਖੂਬ ਮਸਤੀ ਕੀਤੀ ਅਤੇ ਚੌਂਖੀਧਾਨੀ ਦੇ ਤਰ੍ਹਾਂ-ਤਰ੍ਹਾਂ ਦੇ ਮਸ਼ਹੂਰ ਪਕਵਾਨਾਂ ਦਾ ਸਵਾਦ ਚੱਖਿਆ।
ਬੱਚਿਆਂ ਦੇ ਨਾਲ ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਸਕੂਲ ਸਟਾਫ ਮਨਪ੍ਰੀਤ ਸਿੰਘ ਤੇ ਅਮਨਦੀਪ ਕੌਰ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media