Sunday, June 15, 2025
Breaking News

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਰੋਪ ਸ਼ਿਕਪਿੰਗ ਟੀਮ ਦਾ ਸੀ.ਬੀ.ਐਸ.ਈ ਰਾਸ਼ਟਰ ਪੱਧਰੀ ਪ੍ਰਤਿਯੋਗਿਤਾ ਦਾ ਦੂਜਾ ਸਥਾਨ

ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਕੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ ਦੀ ਰੋਪ ਸਕਿਪਿੰਗ ਰਾਸ਼ਟਰ ਪੱਧਰੀ ਪ੍ਰਤੀਯੋਗਿਤਾ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਭਰ ‘ਚ ਦੂਜਾ ਸਥਾਨ ਪ੍ਰਾਪਤ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਇਸ ਰਾਸ਼ਟਰ ਪੱਧਰੀ ਪ੍ਰਤੀਯੋਗਿਤਾ ਦਾ ਆਯੋਜਨ ਸੀ.ਬੀ.ਐਸ.ਈ ਵਲੋਂ ਪਿੱਛਲੇ ਦਿਨੀ ਰਾਜੀਵ ਗਾਂਧੀ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਸਤਨਾ ਰੋਡ ਦਾਭੜ, ਮਾਲੇਗਾਂਵ, ਨਾਸਿਕ, ਮਹਾਰਾਸ਼ਟਰ ਵਿਖੇ ਕੀਤਾ ਗਿਆ।ਇਸ ਵਿੱਚ ਦੇਸ਼ ਭਰ ਦੇ ਸੀ.ਬੀ.ਓਸ.ਈ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।ਕਰੜੇ ਮੁਕਾਬਲੇ ਵਿੱਚ ਇੰਟਰਨੈਸ਼ਨਲ ਸਕੂਲ ਦੇ ਖਿਡਾਰੀਆਂ ਆਦਿਤਯ, ਅਗਮਜੋਤ ਸਿੰਘ, ਗੁਕੀਰਤ ਸਿੰਘ ਅਤੇ ਰਾਜਬੀਰ ਸਿੰਘ ਨੇ ਆਪਣੀ ਮਿਹਨਤ ਸਦਕਾ ਦੂਜਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਉਪਲੱਬਧੀ ‘ਤੇ ਵਿਦਿਆਰਥੀਆਂ, ਖੇਡ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਸ ‘ਤੇ ਵਧਾਈ ਦਿੱਤੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …