Monday, July 8, 2024

ਡੀ.ਏ.ਵੀ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ `ਪਰਿਵਰਤਨ ਚਿੰਤਨ ਭਾਗ-1 ਦਾ ਪ੍ਰਦਰਸ਼ਨ

ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੀ ਪੰਜਵੀਂ ਜਮਾਤ ਨੇ ਸਲਾਨਾ ਸਮਾਗਮ `ਪਰਿਵਰਤਨ ਚਿੰਤਨ ਭਾਗ-1 ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ।
ਪਦਮ ਸ਼੍ਰੀ ਅਲੰਕ੍ਰਿਤ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਆਸ਼ੀਰਵਾਦ ਨਾਲ ਵੀ.ਕੇ ਚੋਪੜਾ ਨਿਰਦੇਸਸ਼ ਪਬਲਿਕਜ਼ ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ, ਡਾ. ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਡਾ. ਪੁਸ਼ਪਿੰਦਰ ਵਾਲੀਆ ਸਕੂਲ ਮੈਨੇਜਰ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਦੇ ਮਾਰਗ ਦਰਸ਼ਨ ਹੇਠ ਬੀਤੇ ਦਿਨ ਜਮਾਤ ਪੰਜਵੀਂ ਦਾ ਸਲਾਨਾ ਸਮਾਗਮ `ਪਰਿਵਰਤਨ ਚਿੰਤਨ ਭਾਗ-1` ਸਲਾਨਾ ਸਮਾਗਮ ਹੋਇਆ ।
ਇਸ ਵਿੱਚ ਪੰਜਵੀਂ ਜਮਾਤ ਦੇ 483 ਵਿਦਿਆਰਥੀਆਂ ਨੇ ਡਾਂਸ, ਨਾਟਕ ਅਤੇ ਰੋਲ ਪਲੇਅ ਦੇ ਰੂਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਉਨ੍ਹਾਂ ਦੇ ਭਰੋਸੇਮੰਦ ਤੇ ਉਤਸ਼ਾਹੀ ਪ੍ਰਦਰਸ਼ਨ ਨੇ ਆਤਮ-ਨਿਰੀਖਣ ਦੀ ਅਪੀਲ ਕਰਨ ਵਾਲਾ ਇੱਕ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ।
ਇਸ ਪ੍ਰੋਗਰਾਮ ਦੌਰਾਨ ਦੋੋ ਸ਼ੋਅ ਸਵੇਰੇ ਅਤੇ ਸ਼ਾਮ ਨੂੰ ਵਿਖਾਏ ਗਏ।ਸਵੇਰ ਦੇ ਸ਼ੋਅ ਵਿੱਚ ਸਾਵੰਧਕਰ ਕਿਰਨ ਨਾਮਦੇਵ ਰਾਓ ਮੁੱਖ ਕਾਰਜਕਾਰੀ ਅਧਿਕਾਰੀ ਕੈਂਟੋਨਮੈਂਟ ਬੋਰਡ ਅੰਮ੍ਰਿਤਸਰ ਅਤੇ ਸ਼ਾਮ ਦੇ ਸ਼ੋਅ ਵਿੱਚ ਕਮਲਜੀਤ ਸਿੰਘ ਅਸਿਸਟੈਂਟ ਕਮਿਸ਼ਨਰ ਕਸਟਮ ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।
ਐਡਵੋਕੇਟ ਸੁਦਰਸ਼ਨ ਕਪੂਰ ਲੋਕਲ ਕਮੇਟੀ ਸੀਨੀਅਰ ਮੈਂਬਰ ਅਤੇ ਸਕੂਲਾਂ ਤੇ ਕਾਲਜਾਂ ਦੇ ਚੇਅਰਮੈਨ ਅਤੇ ਡਾ. ਪੁਸ਼ਪਿੰਦਰ ਵਾਲੀਆ ਬਤੌਰ ਸਨਮਾਨਿਤ ਮਹਿਮਾਨ ਸ਼ਾਮਲ ਹੋਏ।
ਸਵੇਰ ਦੇ ਸ਼ੋਅ ਦੇ ਮੁੱਖ ਮਹਿਮਾਨ ਸਾਵੰਧਕਰ ਕਿਰਨ ਨਾਮਦੇਵ ਰਾਓ ਨੇ ਬੱਚਿਆਂ ਦੀ ਕਾਰਗੁਜ਼ਾਰੀ ਅਤੇ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਦੀ ਕਦਰ ਕਰਨ ਅਤੇ ਆਪਣੇ ਆਲੇ-ਦੁਆਲੇ ਦੀਆਂ ਨਾਕਾਰਾਤਮਕਤਾਵਾਂ ਤੋਂ ਪ੍ਰਭਾਵਿਤ ਨਾ ਹੋਣ ਲਈ ਪ੍ਰੇਰਿਤ ਕੀਤਾ ।
ਸ਼ਾਮ ਦੇ ਸ਼ੋਅ ਦੇ ਮੁੱਖ ਮਹਿਮਾਨ ਕਮਲਜੀਤ ਸਿੰਘ ਨੇ ਮਾਪਿਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਬੱਚਿਆਂ ਨੂੰ ਆਪਣੇ ਤਜ਼ਰਬਿਆਂ ਤੋਂ ਸਿੱਖਣ ਲਈ ਪੇ੍ਰਰਿਤ ਕਰਨ ਅਤੇ ਛੋਟੀਆਂ-ਮੋਟੀਆਂ ਅਸਫਲਤਾਵਾਂ ਤੋਂ ਕਦੇ ਵੀ ਨਿਰਾਸ਼ ਨਾ ਹੋਣ।
ਡਾ. ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਨੇ ਵਿਦਿਆਰਥੀਆਂ ਨੂੰ ਆਪਣਾ ਅੱਸ਼ੀਰਵਾਦ ਦਿੱਤਾ ਅਤੇ ਮਜ਼ਬੂਤੀ ਨਾਲ ਅੱਗੇ ਵੱਧਣ ਤੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਇੱਛਾ ਰੱਖਣ ਲਈ ਪ੍ਰੇਰਿਤ ਕੀਤਾ ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਅਤੇ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਸੰਸਥਾ ਦੀ ਸਫਲਤਾ ਦੂਰਅੰਦੇਸ਼ੀ ਪ੍ਰਬੰਧਨ ਅਤੇ ਮਾਪਿਆਂ ਦੇ ਵਿਸ਼ਵਾਸ ਤੇ ਸਮਰਥਨ ਵਿੱਚ ਹੈ ।
ਮਿਸ ਸ਼ਮਾ ਸ਼ਰਮਾ ਕੋ-ਕਰੀਕੁਲਮ ਇੰਚਾਰਜ਼ ਸ਼੍ਰੀਮਤੀ ਹਰਪ੍ਰੀਤ ਕੌਰ ਓਬਰਾਏ, ਸੁਪਰਵਾਈਜ਼ਰ ਚੌਥੀ ਅਤੇ ਪੰਜਵੀਂ ਜਮਾਤ ਅਤੇ ਸ਼੍ਰੀਮਤੀ ਸਹਿਜ ਗੁਲਾਟੀ ਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ।ਪਤਵੰਤਿਆਂ ਦੀ ਸ਼ਾਨਦਾਰ ਹਾਜ਼ਰੀ ਦੇ ਨਾਲ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੇ `ਪਰਿਵਰਤਨ ਚਿੰਤਨ ਨੂੰ ਸਾਰਿਆਂ ਲਈ ਇੱਕ ਯਾਦਗਾਰ ਅਤੇ ਸੋਚਣ ਵਾਲਾ ਅਨੁਭਵ ਬਣਾ ਦਿੱਤਾ ।

 

 

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …