Friday, March 20, 2026

ਅਸਲੀ ਵਿਦਿਆ ਬੱਚੇ ਦੇ ਘਰੋਂ ਸ਼ੁਰੂ ਹੁੰਦੀ ਹੈ – ਆਈ. ਜੀ ਈਸ਼ਵਰ ਚੰਦਰ

ਸੇਂਟ ਸੋਲਜ਼ਰ ਇਲਾਈਟ ਕਾਨਵੇਂਟ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ

PPN2512201418

ਜੰਡਿਆਲਾ ਗੁਰੂ, 24 ਦਸੰਬਰ (ਹਰਿੰਦਰਪਾਲ ਸਿੰਘ/ਵਰਿੰਦਰ ਸਿੰਘ)- ਸੇਂਟ ਸੋਲਜ਼ਰ ਇਲਾਈਟ ਕਾਨਵੇਂਟ ਸਕੂਲ ਵਿਚ ਸਾਲਾਨਾ ਇਨਾਮ ਵੰਡ ਸਮਾਰੋਹ ਰੱਖਿਆ ਗਿਆ।ਸਮਾਗਮ ਦੀ ਸ਼ੁਰੂਆਤ ਬੱਚਿਆ ਵਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਆਈ.ਜੀ ਬਾਰਡਰ ਰੇਂਜ ਸ੍ਰੀ ਈਸ਼ਵਰ ਚੰਦਰ ਜੀ ਪਹੁੰਚੇ ਹੋਏ ਸਨ। ਸਕੂਲੀ ਬੱਚਿਆਂ ਵਲੋਂ ਰੰਗਾਰੰਗ ਪ੍ਰੋਗ੍ਰਾਮ ਪੇਸ਼ ਕੀਤਾ ਗਿਆ ਅਤੇ ਸਭ ਤੋਂ ਜਿਆਦਾ ਉਸ ਸਕਿੱਟ ਨੂੰ ਹੁੰਗਾਰਾ ਮਿਲਿਆ ਜਿਸ ਰਾਹੀ ਸਕੂਲੀ ਵਿਦਿਆਰਥੀਆਂ ਅਤੇ ਆਏ ਹੋਏ ਮਾਪਿਆਂ ਨੂੰ ਪੰਜ ਸੰਦੇਸ਼ ਦਿੱਤੇ ਗਏ। ਸਕਿੱਟ ਪੁਲਿਸ ਅਤੇ ਇਕ ਲੜਕੀ ਦੀ ਸ਼ਿਕਾਇਤ ਉੱਪਰ ਪੇਸ਼ ਕੀਤੀ ਗਈ ਸੀ। ਆਏ ਹੋਏ ਮੁੱਖ ਮਹਿਮਾਨਾਂ ਵਲੋਂ ਪੜਾ੍ਹਈ ਵਿਚ ਅਪਨਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਸਕੂਲ ਦੇ ਐਮ.ਡੀ ਮੰਗਲ ਸਿੰਘ ਕਿਸ਼ਨਪੁਰੀ ਵਲੋਂ ਸਕੂਲ ਦੀਆਂ ਪ੍ਰਾਪਤੀਆਂ ਨੂੰ ਵਿਸਥਾਰ ਸਥਿਤ ਦੱਸਿਆ ਗਿਆ। ਮੁੱਖ ਮਹਿਮਾਨ ਆਈ.ਜੀ ਬੱਾਰਡਰ ਰੇਂਜ ਈਸ਼ਵਰ ਚੰਦਰ ਵਲੋਂ ਆਪਣੇ ਸੰਬੋਧਨ ਵਿਚ ਕਿਹਾ ਕਿ ਸਕੂਲ ਵਿਚ ਪਹੁੰਚਣ ਤੋਂ ਪਹਿਲਾਂ ਬੱਚੇ ਨੂੰ ਅਸਲੀ ਵਿਦਿਆ ਉਸ ਦੇ ਘਰੋਂ ਉਸ ਦੇ ਮਾਤਾ-ਪਿਤਾ ਕੋਲੋਂ ਪ੍ਰਾਪਤ ਹੁੰਦੀ ਹੈ। ਉਨਾਂ ਨੇ ਕਿਹਾ ਕਿ ਬੱਚੇ ਤਾਂ ਇਕ ਗਿੱਲੀ ਮਿੱਟੀ ਵਾਂਗ ਹੁੇੰਦੇ ਹਨ, ਇੰਨਾਂ ਨੂੰ ਜਿਸ ਤਰ੍ਹਾਂ ਦਾ ਮਾਪੇ ਆਕਾਰ ਦੇਣਗੇ ਉਹੀ ਚੀਜ ਬਣ ਜਾਵੇਗੀ। ਜਿਸ ਤਰਾਂ ਜਿਸ ਬੱਚੇ ਦੀ ਮਾਂ ਚੰਗੀ ਹੈ, ਉਸ ਦਾ ਸਾਰਾ ਸੰਸਾਰ ਚੰਗਾ ਹੁੰਦਾ ਹੈ। ਉਨਾਂ ਹੋਰ ਕਿਹਾ ਕਿ ਸਕੂਲ ਵਿਚ ਤਾਂ ਬੱਚੇ ਮਾਪਿਆਂ ਦੀ ਅਮਾਨਤ ਹੁੰਦੇ ਹਨ। ਸਕੂਲ ਨੂੰ ਅਸੀਂ ਵਿਦਿਆ ਦਾ ਅਦਾਰਾ ਨਹੀਂ ਮਾਪਿਆਂ ਦੀ ਇਕ ‘ਉਮੀਦ’ ਕਹਿ ਸਕਦੇ ਹਾਂ ਜਿਥੋਂ ਉਨਾਂ ਦਾ ਬੱਚਾ ਸੂਝਵਾਨ ਤੇ ਵਧੀਆ ਸੰਸਕਾਰ ਲੈ ਕੇ ਬਾਹਰ ਨਿਕਲਦਾ ਹੈ।ਸਮਾਗਮ ਦੌਰਾਨ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਆਈ.ਜੀ ਬੱਾਰਡਰ ਰੇਂਜ ਈਸ਼ਵਰ ਚੰਦਰ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹੋਰਨਾ ਤੋਂ ਇਲਾਵਾ ਸੀ.ਈ.ਓ ਜਿਲ੍ਹਾ ਜਲੰਧਰ ਸ੍ਰ: ਸ਼ਿੰਦਰ ਸਿੰਘ, ਡੀ.ਐਸ.ਪੀ ਜੰਡਿਆਲਾ ਅਮਨਦੀਪ ਕੋਰ, ਐਸ.ਐਚ.ਉ ਕਮਲਜੀਤ ਸਿੰਘ, ਸਬ ਐਸ.ਐਚ.ਉ ਮੁਖਤਿਆਰ ਸਿੰਘ, ਅਮਰਜੀਤ ਸਿੰਘ ਬੰਡਾਲਾ ਮੈਂਬਰ ਸ੍ਰੋਮਣੀ ਕਮੇਟੀ, ਡਾ: ਨਿਰਮਲ ਸਿੰਘ, ਹਰਚਰਨ ਸਿੰਘ ਬਰਾੜ, ਬਲਵਿੰਦਰ ਸਿੰਘ ਗਿੱਲ ਭਾਜਪਾ ਆਗੂ, ਸਵਿੰਦਰ ਸਿੰਘ, ਧਰਮਿੰਦਰ ਸਿੰਘ, ਡਾ: ਸਾਧੂ ਸਿੰਘ ਪ੍ਰਧਾਨ, ਏ.ਐਸ.ਆਈ ਹਰਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਬੱਚਿਆਂ ਦੇ ਮਾਪੇ ਵੀ ਪਹੁੰਚੇ ਹੋਏ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply