Saturday, June 14, 2025
Breaking News

ਤੇਜ਼ ਰਫਤਾਰ ਗੱਡੀ ਨੇ ਬੱਚਾ ਕੁਚਲਿਆ

IMGNOTAVAILABLE
ਖੁਜਾਲਾ, 21 ਦਸੰਬਰ (ਸਿਕੰਦਰ ਸਿੰਘ)- ਅੰਮ੍ਰਿਤਸਰ ਮਹਿਤਾ ਰੋਡ ਦੇ ਅੱਡਾ ਖੁਜਾਲਾ ਵਿੱਚ ਤੇਜ਼ ਰਫਤਾਰ ਆਲਟੋ ਗੱਡੀ ਨੇ 5 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਕਾਰ ਸਵਾਰ ਕਾਰ ਭਜਾ ਕੇ ਦੌੜ ਗਿਆ। ਜਾਣਕਾਰੀ ਅਨੁਸਾਰ ਪਿੰਡ ਸੇਦੋਲੇਹਲ ਦੇ ਬਲਵਿੰਦਰ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਆਪਣੀ ਮੰਮੀ ਨਾਲ ਅੱਡਾ ਖੁਜਾਲਾ ਵਿਖੇ ਆਇਆ ਹੋਇਆ ਸੀ ਤੇ ਇੱਥੇ ਸੜਕ ਪਾਰ ਕਰਨ ਸਮੇਂ ਅੰਮ੍ਰਿਤਸਰ ਵਾਲੇ ਪਾਸਿਓਂ ਆ ਰਹੀ ਤੇਜ਼ ਰਫਤਾਰ ਗੱਡੀ ਮਾਰੂਤੀ ਆਲਟੋ ਰੰਗ ਚਿੱਟਾ ਦੀ ਲਪੇਟ ਵਿੱਚ ਆ ਗਿਆ, ਜਿਸ ਦੇ ਉਪਰੋਂ ਕਾਰ ਲੰਘ ਜਾਣ ਕਾਰਨ ਅਰਸ਼ਦੀਪ ਦੀ ਮੌਕੇ ਤੇ ਹੀ ਮੌਤ ਹੋ ਗਈ।ਤਰਸਿੱਕਾ ਪੁਲਿਸ ਦੇ ਏ.ਐਸ.ਆਈ ਸਵਿੰਦਰ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …

Leave a Reply