Friday, September 11, 2026

ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲਾ ਦੋਸ਼ੀ ਗ੍ਰਿਫਤਾਰ

PPN2512201419
ਜੰਡਿਆਲਾ ਗੁਰੂ, 25 ਦਸੰਬਰ (ਹਰਿੰਦਰਪਾਲ ਸਿੰਘ]- ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪ੍ਰਤਾਪ ਸਿੰਘ ਪੁਤਰ ਕੁਨਣ ਸਿੰਘ ਵਾਸੀ ਫਾਜ਼ਲਪੁਰ ਜ਼ਿਲਾ ਤਰਨਤਾਰਨ ਵੱਲੋਂ 23-5-2014 ਨੂੰ ਥਾਣਾ ਕੱਥੂਨੰਗਲ ਵਿੱਖੇ ਦਰਜ ਕਰਵਾਈ ਐਫ.ਆਈ.ਆਰ. ਨੰ: 55 ਦੇ ਅਧਾਰ ਤੇ ਹਰਸਿਮਰਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ 5730 ਨੇੜੇ ਮਾਤਾ ਰਾਣੀ ਮੰਦਰ ਜੰਡਿਆਲਾ ਗੁਰੂ ਜੋ ਕਿ ਬਾਲਮੀਕ ਚੌਂਕ ਜੰਡਿਆਲਾ ਗੁਰੂ ਵਿੱਖੇ ਜਵੇਦ ਹਬੀਬ ਨਾਂ ਦਾ ਸੈਲੂਨ ਚਲਾਉਂਦਾ ਹੈ, ਨੂੰ ਵਿਦੇਸ਼ ਭੇਜਣ ਦੇ ਨਾਂ ਤੇ 11 ਲੱਖ ਰੁਪਿਆਂ ਦੀ ਠੱਗੀ ਦੇ ਇਲਜ਼ਾਮ ਵਿੱਚ ਜੰਡਿਆਲਾ ਗੁਰੂ ਪੁਲਿਸ ਨੇ ਗ੍ਰਿਫਤਾਰ ਕਰ ਕੇ ਕੱਥੂਨੰਗਲ ਪੁਲਿਸ ਦੇ ਹਵਾਲੇ ਕਰ ਦਿੱਤਾ। ਸ਼ਿਕਾਇਤ ਕਰਤਾ ਦਾ ਦੋਸ਼ ਹੈ ਕਿ ਹਰਸਿਮਰਤ ਸਿੰਘ ਅਤੇ ਉਸ ਦੇ ਪੰਜ ਹੋਰ ਸਾਥੀਆਂ ਨੇ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਜੁਗਰਾਜ ਸਿੰਘ ਨਾਂ ਦੇ ਵਿਅਕਤੀ ਨੂੰ ਅਰਜਨਟੀਨਾ ਭੇਜ ਦਿੱਤਾ। ਜਿੱਥੋ ਜੁਗਰਾਜ ਸਿੰਘ ਲੱਗਭਗ ਇੱਕ ਮਹੀਨਾ ਖੱਜਲ ਖੁਆਰ ਹੋ ਕੇ ਭਾਰਤ ਵਾਪਸ ਪਰਤ ਆਇਆ। ਵਰਨਣਯੋਗ ਹੈ ਕਿ 6 ਅਰੋਪੀਆਂ ਵਿੱਚੋਂ ਪੰਜਾਂ ਆਰੋਪੀਆਂ ‘ਤੇੋਂ ਮਾਨਯੋਗ ਹਾਈ ਕੋਰਟ ਨੇ ਪਰਚਾ ਖਾਰਜ ਕਰ ਦਿੱਤਾ ਸੀ ਅਤੇ ਦੋਸ਼ੀ ਹਰਸਿਮਰਨ ਸਿੰਘ ਗ੍ਰਿਫਤਾਰ ਨਹੀ ਹੋ ਸਕਿਆ ਸੀ। ਹਰਸਿਮਰਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਕੱਥੂਨੰਗਲ ਪੁਲਿਸ ਨੇ ਜੇਲ ਭੇਜ ਦਿੱਤਾ ਹੈ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply