ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਦੇ ਵਿਦਿਆਰਥੀਆਂ ਵੱਲੋਂ ਕੋਚ
ਸਰਦਾਰ ਕਰਮਪਾਲ ਸਿੰਘ ਦੀ ਅਗਵਾਈ ਹੇਠ ਸਟੇਟ ਲੈਵਲ ਗਤਕਾ ਮੁਕਾਬਲੇ ਵਿੱਚ ਹਿੱਸਾ ਲਿਆ ਗਿਆ।ਜਿਸ ਦੌਰਾਨ ਯੁਵਰਾਜ ਸਿੰਘ ਵਲੋਂ ਰਾਜ-ਪੱਧਰ `ਤੇ ਫ੍ਰੀ ਸੋਟੀ ਅੰਡਰ-19 ਵਿਅਕਤੀਗਤ ਵਿੱਚ ਗੋਲਡ ਮੈਡਲ ਨਾਲ ਪਹਿਲਾ ਸਥਾਨ ਹਾਸਲ ਕੀਤਾ।ਗੁਰਸ਼ਾਨ ਸਿੰਘ, ਅਸ਼ਰਿਤ ਕੁਮਾਰ, ਜਸ਼ਨਦੀਪ ਸਿੰਘ ਨੇ ਫ੍ਰੀ ਸੋਟੀ ਅੰਡਰ-17 ਵਿੱਚ ਸਟੇਟ ਲੈਵਲ ਦੇ ਦੂਸਰੇ ਸਥਾਨ ਹਾਸਲ ਕੀਤੇ ਅਤੇ ਸਮਰਵੀਰ ਸਿੰਘ, ਏਕਮਦੀਪ ਸਿੰਘ, ਜਸ਼ਨਦੀਪ ਸਿੰਘ, ਗੁਰਪ੍ਰੀਤ ਸਿੰਘ ਨੇ ਸਿੰਗਲ ਸੋਟੀ ਅੰਡਰ-17 ਟੀਮ ਵਿੱਚ ਸਟੇਟ ਪੱਧਰ ਦਾ ਤੀਸਰਾ ਸਥਾਨ ਹਾਸਲ ਕੀਤਾ।ਅਕਾਲ ਅਕੈਡਮੀ ਥੇਹ ਕਲੰਦਰ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਸਿੱਧੂ ਵਲੋਂ ਦੱਸਿਆ ਗਿਆ ਕਿ ਇਹ ਪੰਜਾਬ ਸਰਕਾਰ ਦੁਆਰਾ 67ਵੀਂ ਵਾਰ ਰਾਜ-ਪੱਧਰ ਸਿੱਖ ਮਾਰਸ਼ਲ ਆਰਟ ਗਤਕਾ ਮੁਕਾਬਲੇ ਕਰਵਾਏ ਗਏ ਹਨ, ਜੋ ਕਿ ਨੌਜਵਾਨ ਪੀੜ੍ਹੀ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਉਹਨਾਂ ਦੱਸਿਆ ਕਿ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਹਰ ਸਾਲ ਅਧਿਆਤਮਿਕ ਵਿਦਿਆ ਤੇ ਆਧੁਨਿਕ ਵਿਦਿਆ ਦੇ ਨਾਲ-ਨਾਲ ਖੇਡਾਂ ਵਿੱਚ ਹਰ ਸਾਲ ਨਵੇਂ ਦਿਸਹੱਦੇ ਸਿਰਜ਼ੇ ਜਾਂਦੇ ਹਨ।ਬੱਚਿਆਂ ਵਲੋਂ ਹਰੇਕ ਖੇਤਰ ਵਿੱਚ ਮੱਲਾਂ ਮਾਰੀਆਂ ਜਾ ਰਹੀਆਂ ਹਨ।ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰਨ ਲਈ ਅਕਾਲ ਅਕੈਡਮੀਆਂ ਦਾ ਆਪਣਾ ਵਿਸ਼ੇਸ਼ ਅਤੇ ਵਿਲੱਖਣ ਸਥਾਨ ਹੈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media