ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਸੁਨਾਮ ਨੇਤ੍ਰ ਬੈਂਕ ਸਮਿਤੀ ਵਲੋਂ 61ਵਾਂ ਫ੍ਰੀ ਅੱਖਾਂ ਦੇ ਓਪਰੇਸ਼ਨ ਕੈਂਪ ਸਵ: ਸ਼੍ਰੀਮਤੀ ਉਰਮਿਲਾ ਦੇਵੀ ਦੀ ਯਾਦ ਵਿੱਚ ਮਨੋਹਰ ਲਾਲ ਬਾਂਸਲ ਅਤੇ ਉਨ੍ਹਾਂ ਦੇ ਸਪੁੱਤਰ ਕਰੁਣ ਬਾਂਸਲ ਦੇ ਸੇਵਾ ਸਹਿਯੋਗ ਨਾਲ ਸੇਠ ਸੋਹਣ ਲਾਲ ਜੈਨ ਮੈਮੋਰੀਅਲ ਸੁਨਾਮ ਨੇਤ੍ਰ ਬੈਂਕ ਸਮਿਤੀ ਚੈਰੀਟੇਬਲ ਹਸਪਤਾਲ ਵਿਖੇ ਲਗਾਇਆ ਗਿਆ।ਇਸ ਦੌਰਾਨ 33 ਮਰੀਜ਼ਾ ਨੂੰ ਆਪ੍ਰੇਸ਼ਨ ਲਈ ਹਾਂਡਾ ਹਸਪਤਾਲ ਪਟਿਆਲਾ ਵਿਖੇ ਬੱਸ ਰਾਹੀਂ ਭੇਜਿਆ ਗਿਆ।ਕੈਂਪ ਵਿੱਚ ਯੋਗੇਸ਼ ਭਾਟੀਆ ਕੈਨੇਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਮਿਤੀ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਸਮਾਜ ਦੇ ਏਡੇ ਵੱਡੇ ਪੁੰਨ ਦੇ ਕੰਮ ਵਿੱਚ ਜੋ ਸਹਿਯੋਗ ਬਾਂਸਲ ਪਰਿਵਾਰ ਨੇ ਦਿੱਤਾ ਹੈ।ਸਮਿਤੀ ਇਸ ਦੀ ਹਮੇਸ਼ਾਂ ਰਿਣੀ ਰਹੇਗੀ।ਉਨ੍ਹਾਂ ਕਿਹਾ ਸਮਿਤੀ ਅੱਖਾ ਦੇ ਓਪਰੇਸ਼ਨ ਵਿੱਚ ਦੂਰ ਦੁਰਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਪਣੀ ਪਹਿਚਾਣ ਇੱਕ ਸਮਾਜ ਦੀ ਸੇਵਾ ਵਿੱਚ ਬਣਾ ਚੁੱਕੀ ਹੈ।ਸਰਪ੍ਰਸਤ ਗੋਪਾਲ ਸ਼ਰਮਾ ਨੇ ਦੱਸਿਆ ਕਿ ਸਮਿਤੀ ਹੁਣ ਤੱਕ 14763/- ਆਪ੍ਰੇਸ਼ਨ ਕਰਵਾ ਚੁੱਕੀ ਹੈ ਅਤੇ ਹਰ ਮਹੀਨੇ ਇੱਕ ਜਾਂ ਦੋ ਵਾਰ ਕੈਂਪ ਲਾ ਦਿੰਦੀ ਹੈ।ਜਿਸ ਕਿਸੇ ਵੀ ਮਰੀਜ ਨੂੰ ਅੱਖਾਂ ਦੇ ਚਿੱਟਾ ਮੋਤੀਆਂ ਦੇ ਆਪ੍ਰੇਸ਼ਨ ਦੀ ਜਰੂਰਤ ਹੈ, ਉਹ ਕਿਸ ਵੀ ਮੈਂਬਰ ਨਾਲ ਸੰਪਰਕ ਕਰਕੇ ਆਪਣਾ ਅਧਾਰ ਕਾਰਡ ਭੇਜ ਕੇ ਰਜਿਸਟੇਸ਼ਨ ਕਰਵਾ ਸਕਦਾ ਹੈ।ਪ੍ਰਧਾਨ ਰਕੇਸ਼ ਜ਼ਿੰਦਲ ਨੇ ਕਰੁਨ ਬਾਂਸਲ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ।ਸਮਿਤੀ ਦੇ ਮੈਂਬਰ ਨੇ ਸ਼੍ਰੀਮਤੀ ਰਿਤਿਕਾ ਬਾਂਸਲ ਸ਼ਾਲ ਭੇਟ ਕਰ ਕੇ ਸਨਮਾਨਿਤ ਕੀਤਾ।
ਪ੍ਰੋਜੈਕਟ ਚੇਅਰਮੈਨ ਜਤਿੰਦਰ ਸ਼ਰਮਾ ਨੇ ਕਿਹਾ ਸੰਗਰੂਰ, ਮਾਨਸਾ, ਬਰਨਾਲਾ ਜਿਲ੍ਹੇ ਦੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਅਤੇ ਪਬਲਿਕ ਜਗ੍ਹਾ ਤੇ ਫਲੈਕਸਾ ਰਹੀ ਗ਼ਰੀਬ ਲੋਕਾਂ ਤੱਕ ਪਹੁੰਚ ਕੀਤੀ ਜਾਂਦੀ ਹੈ।ਹੀਰਤ ਲੱਕੀ ਨੇ ਸ਼ੂਗਰ ਟੈਸਟ ਕਰਨ ਦੀ ਸੇਵਾ ਕੀਤੀ।ਡਾ. ਧਰਮਪਾਲ, ਯੋਗੇਸ਼ ਚੋਪੜਾ ਨੇ ਬਲੱਡ ਪ੍ਰੈਸ਼ਰ ਚੈਕ ਕੀਤਾ।ਸਮਿਤੀ ਦੇ ਮੈਂਬਰਾਂ ਨੇ ਯੋਗੇਸ਼ ਭਾਟੀਆ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਭਾਟੀਆ ਨੇ ਕਿਹਾ ਕਿ ਸੁਨਾਮ ਨੇਤ੍ਰ ਬੈਂਕ ਸਮਿਤੀ ਦੇ ਮੈਂਬਰ ਜੋ ਨਿਸ਼ਕਾਮ ਸੇਵਾ ਕਰਦੇ ਹਨ ਉਹ ਅੱਜ ਤੱਕ ਕਿਤੇ ਵੀ ਨਹੀਂ ਦੇਖੀ।
ਇਸ ਮੋਕੇ ਪੁਨੀਤ ਗੋਇਲ, ਮੁਕੇਸ਼ ਗੋਇਲ, ਰਕੇਸ਼ ਸ਼ਰਮਾ, ਭਰਪੂਰ ਚੰਦ, ਅਨਿਲ ਜੁਨੇਜਾ, ਰਾਜ ਵੀਰ, ਐਡਵੋਕੇਟ ਸੰਦੀਪ, ਪਵਨ ਚੱਠਾ, ਨਰਿੰਦਰ ਸ਼ਰਮਾ (ਸੈਕਟਰੀ ਮੰਡੀ ਬੋਰਡ), ਰਾਜਿੰਦਰ ਸ਼ਰਮਾ, ਰਣਜੀਤ ਤੁੰਗ, ਰਕੇਸ਼ ਅਗਰਵਾਲ ਆਦਿ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …