ਅੰਮ੍ਰਿਤਸਰ, 13 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਟੈਕ (ਫੂਡ ਟੈਕਨਾਲੋਜੀ) ਦੇ ਸਾਬਕਾ ਵਿਦਿਆਰਥੀ ਕਰਨਦੀਪ
ਸਿੰਘ ਸੋਢੀ ਨੂੰ ਐਨੀਮਲ ਨਿਊਟ੍ਰੀਸ਼ਨ ਵਿੱਚ ਵੱਕਾਰੀ ਜੇ.ਐਮ ਬੈਲ ਪੋਸਟ ਗਰੈਜੂਏਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ।ਉਨ੍ਹਾਂ ਨੂੰ ਟੀ.ਸੀ.ਯੂ ਪਲੇਸ, ਸਸਕੈਟੂਨ, ਕੈਨੇਡਾ ਵਿਖੇ ਆਯੋਜਿਤ ਸਾਲਾਨਾ ਬੀਨ ਫੀਡ ਐਵਾਰਡ ਸਮਾਰੋਹ ਵਿੱਚ ਸਕਾਲਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਹ ਸਕਾਲਰਸ਼ਿਪ “ਜੇ.ਐਮ ਬੈਲ ਅਤੇ ਕੈਨੋਲਾ ਕੌਂਸਲ ਆਫ ਕੈਨੇਡਾ” ਦੀ ਵਰਤੋਂ ਅਤੇ ਪੋਸ਼ਣ ਵਿੱਚ ਪੜ੍ਹਾਈ ਕਰ ਰਹੇ ਪੋਸਟ-ਗਰੈਜੂਏਟ ਵਿਦਿਆਰਥੀਆਂ ਲਈ ਅਕਾਦਮਿਕ ਉੱਤਮਤਾ ਲਈ ਪ੍ਰਦਾਨ ਕੀਤੀ ਜਾਂਦੀ ਹੈ।ਮੌਜ਼ੂਦਾ ਸਮੇਂ ਉਹ ਸਸਕੈਚਵਨ ਯੂਨੀਵਰਸਿਟੀ ਸਸਕੈਟੂਨ ਕੈਨੇਡਾ ਵਿੱਚ, ਸਕਾਲਰਸ਼ਿਪ ਫੰਡਿੰਗ ਦੇ ਨਾਲ, ਮਾਸਟਰ ਦੀ ਡਿਗਰੀ ਕਰ ਰਹੇ ਹਨ।ਸਸਕੈਚਵਨ ਯੂਨੀਵਰਸਿਟੀ ਦੇ ਫੂਡ ਐਂਡ ਬਾਇਓਪ੍ਰੋਡਕਟ ਸਾਇੰਸਜ਼ ਵਿਭਾਗ ਵੱਲੋਂ ਉਨ੍ਹਾਂ ਨੂੰ ਐਫਏਬੀਐਸ ਡਿਵੋਲਡ ਸਕਾਲਰਸ਼ਿਪ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media