ਸੰਗਰੂਰ, 13 ਦਸੰਬਰ (ਜਗਸੀਰ ਲੌਂਗੋਵਾਲ) – ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈਆਂ ਪੰਜਾਬ ਪੱਧਰੀ 67ਵੀਆਂ ਪੰਜਾਬ ਸਕੂਲ ਗੇਮਜ਼ ਗੱਤਕਾ ਮੁਕਾਬਲਿਆਂ ਵਿੱਚ
ਵੱਖ-ਵੱਖ ਜਿਲ੍ਹਿਆਂ ਦੀਆਂ ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ।ਜਿਸ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚਿਆਂ ਨੇ ਗੱਤਕਾ ਮੁਕਾਬਲਿਆਂ (ਅੰਡਰ-14 ਲੜਕੀਆਂ) ਵਿਅਕਤੀਗਤ ਸਿੰਗਲ ਸੋਟੀ ਵਿਚੋਂ ਹਰਸੀਰਤ ਕੌਰ ਹੰਝਰਾ ਨੇ ਤੀਸਰਾ ਸਥਾਨ, (ਅੰਡਰ-17 ਲੜਕੀਆਂ) ਕਮਲਪ੍ਰੀਤ ਕੌਰ ਨੇ ਵਿਅਕਤੀਗਤ ਫਰੀ ਸੋਟੀ ਵਿਚੋਂ ਦੂਸਰਾ ਸਥਾਨ ਅਤੇ (ਅੰਡਰ-19 ਲੜਕੀਆਂ) ਜਸਪ੍ਰੀਤ ਕੌਰ ਨੇ ਵਿਅਕਤੀਗਤ ਫਰੀ ਸੋਟੀ ਮੁਕਾਬਲਿਆਂ ਵਿਚੋਂ ਤੀਸਰਾ ਸਥਾਨ ਹਾਸਿਲ ਕੀਤਾ।ਇਸ ਦੇ ਨਾਲ ਹੀ (ਅੰਡਰ-19 ਲੜਕੀਆਂ) ਅਵਨੀਤ ਕੌਰ ਨੇ ਸਿੰਗਲ ਸੋਟੀ ਟੀਮ ਵੱਲੋਂ ਖੇਡਦੇ ਹੋਏ ਆਪਣੀ ਚੋਣ ਨੈਸ਼ਨਲ ਪੱਧਰੀ ਖੇਡਾਂ ਵਿੱਚ ਕਰਵਾ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ, ਮੈਡਮ ਕਿਰਨਪਾਲ ਕੌਰ ਵਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਸ਼ਮਸ਼ਰ ਸਿੰਘ (ਗੱਤਕਾ ਕੋਚ), ਡੀ.ਪੀ.ਈ ਮੰਗਤ ਰਾਏ ਅਤੇ ਮਨਪ੍ਰੀਤ ਸਿੰਘ ਹਾਜ਼ਰ ਸਨ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media