Sunday, March 15, 2026

ਖਾਲਸਾਈ ਬਾਣਾ ਪੋਰਟਰੇਟ ਅਤੇ ਪੇਂਟਿੰਗ ਮੁਕਾਬਲੇ ਦਾ ਆਯੋਜਨ

ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਪਿੰਡ ਚੱਕ ਭਾਈ ਕੇ ਸਥਿਤ ਸਕੂਲ ਅਕਾਲ ਅਕੈਡਮੀ ‘ਚ ਖਾਲਸਾਈ ਬਾਣਾ ਪੋਰਟਰੇਟ ਅਤੇ ਡਰਾਇੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿੱਚ ਜਮਾਤ ਤੀਜੀ, ਚੌਥੀ ਤੇ ਪੰਜਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਵਿਦਿਆਰਥੀਆਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਚਾਰ ਸਾਹਿਬਜ਼ਾਦੇ, ਪੰਜ ਕਕਾਰਾਂ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਦਾ ਦ੍ਰਿਸ਼ ਅਤੇ ਗੁਰੂ ਦੇ ਸਿੱਖ ਦਾ ਪਹਿਰਾਵਾ ਪ੍ਰਦਰਸ਼ਿਤ ਕਰਕੇ ਆਪਣੀ ਰਚਨਾਤਮਕ ਕਲਾ ਦਾ ਸਬੂਤ ਦਿੱਤਾ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਵੀਨ ਕੌਰ ਨੇ ਬੱਚਿਆਂ ਨੂੰ ਆਪਣੀ ਕਲਾ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ।ਇਸ ਮੁਕਾਬਲੇ ਵਿੱਚ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ‘ਚ ਨਵਨੀਤ ਕੌਰ, ਮਹਨੂਰ ਕੌਰ ਕਲਾਸ ਚੌਥੀ, ਅਵਨੀਤ ਕੌਰ ਕਲਾਸ ਪੰਜਵੀਂ, ਗੁਰਸਾਹਿਬ ਸਿੰਘ ਕਲਾਸ ਤੀਜ਼ੀ ਅਤੇ ਰਿਆਨਦੀਪ ਸਿੰਘ ਕਲਾਸ ਚੌਥੀ ਸ਼ਾਮਲ ਸਨ ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …