
ਫਾਜ਼ਿਲਕਾ 27 ਦਸੰਬਰ (ਵਿਨੀਤ ਅਰੋੜਾ) – ਬ੍ਰਿਟਿਸ਼ ਇੰਡਿਆ ਕੋਲੋਂ ਦੇਸ਼ ਨੂੰ ਅਜਾਦ ਕਰਾਉਣ ਲਈ ਆਪਣੀਆਂ ਜਾਨਾਂ ਵਾਰਣ ਵਾਲੇ ਸ਼ਹੀਦਾਂ ਨੂੰ ਦੇਸ਼ ਦੀ ਜਨਤਾ ਕਦੇ ਨਹੀਂ ਭੁੱਲ ਸਕਦੀ। ਜਿਹੜੀ ਕੌਮ ਆਪਣੇ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲ ਜਾਂਦੀ ਹੈ। ਉਹ ਕੌਮ ਤਬਾਹ ਹੋ ਜਾਂਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਹਤ ਮੰਤਰੀ ਪੰਜਾਬ ਚੌਧਰੀ ਸੁਰਜੀਤ ਕੁਮਾਰ ਜਿਆਨੀ ਨੇ ਅੱਜ ਸ਼ਹੀਦ ਉੱਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦ ਉੱਧਮ ਸਿੰਘ ਪਾਰਕ ਦੀ ਚਾਰ ਦਿਵਾਰੀ ਦੇ ਉਦਘਾਟਨ ਮੌਕੇ ਤੇ ਕੀਤਾ। ਉਹਨਾਂ ਨਾਲ ਹੀ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਜਿਹੜੇ ਲੋਕ ਸ਼ਹੀਦਾਂ ਵਲੋਂ ਦੱਸੇ ਰਸਤੇ ਤੇ ਚੱਲਦੇ ਹਨ, ਉਹ ਕੌਮ ਹਮੇਸ਼ਾ ਤਰੱਕੀ ਦੇ ਰਹਿੰਦੇ ਹਨ। ਇਸ ਮੌਕੇ ਬਾਬਾ ਭੁੱਮਣ ਸ਼ਾਹ ਵੈਲਫੇਅਰ ਸੋਸਾਈਟੀ ਨੇ ਸਿਹਤ ਮੰਤਰੀ ਜਿਆਨੀ ਤੋਂ ਸ਼ਹੀਦ ਉੱਧਮ ਸਿੰਘ ਪਾਰਕ ਵਿੱਚ ਇੱਕ ਵਾਟਰ ਕੁੱਲਰ ਲਗਵਾਉਣ ਦੀ ਮੰਗ ਕੀਤੀ। ਇੱਥੇ ਅੱਜ ਸਿਹਤ ਮੰਤਰੀ ਦੇ ਨਾਲ ਏ.ਡੀ.ਸੀ. ਚਰਣ ਦੇਵ ਸਿੰਘ ਮਾਨ, ਭਾਜਪਾ ਪ੍ਰਧਾਨ ਮਨੋਂ ਤ੍ਰਿਪਾਠੀ, ਨਗਰ ਕੋਂਸਲ ਸਾਬਕਾ ਪ੍ਰਧਾਨ ਅਨਿਲ ਸੇਠੀ, ਭਾਜਪਾ ਯੂਵਾ ਮੋਰਚਾ ਜਿਲ੍ਹਾ ਪ੍ਰਧਾਨ ਵਿਨੋਦ ਜਾਂਗਿੜ, ਕਾਮਰੇਡ ਸ਼ਕਤੀ, ਅਸ਼ੋਕ ਕੰਬੋਜ, ਹਰਭਜਨ ਲਾਲ, ਬਾਲ ਕ੍ਰਿਸ਼ਨ, ਉਮ ਪ੍ਰਕਾਸ਼, ਡਾ. ਲੇਖ ਰਾਜ, ਮਿਲਖ ਰਾਜ, ਰਾਮ ਕ੍ਰਿਸ਼ਨ ਧੁਨਕਿਆਂ, ਰਮੇਸ਼ ਕੁਮਾਰ, ਅਸ਼ੋਕ ਕੁਮਾਰ, ਰਾਮ ਕ੍ਰਿਸ਼ਨ ਪਟਵਾਰੀ, ਪ੍ਰਧਾਨ ਮੁਕੇਸ਼ ਜਜੋਰਿਆ, ਸ਼ੇਰ ਸਿੰਘ ਢਿਲੋਂ, ਪ੍ਰਧਾਨ ਜਗਦੀਸ਼ ਬਜਾਜ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media