
ਛੇਹਰਟਾ, 27 ਦਸੰਬਰ (ਕੁਲਦੀਪ ਸਿੰਘ ਨੋਬਲ) – ਸ਼੍ਰੀ ਗੁਰੂ ਗੌਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਤੇ ਪਜ ਪਿਆਰਿਆਂ ਦੀ ਅਗਵਾਈ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਨਰਾਇਣ ਗੜ ਵਲੋਂ ਪ੍ਰਧਾਨ ਬਲਦੇਵ ਸਿੰਘ ਦੀ ਦੇਖਰੇਖ ਹੇਠ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ, ਜਿਸ ਦਾ ਸ਼ੁੱਭ ਆਰੰਭ ਭਾਜਪਾ ਕੋਂਸਲਰ ਬਾਉ ਸਤਪਾਲ ਧਵਨ, ਕੋਂਸਲਰ ਅਮਨ ਐਰੀ ਨੇ ਸਾਂਝੇ ਤੋਰ ਤੇ ਕੀਤਾ। ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਤੋਂ ਸ਼ੁਰੂ ਹੋ ਕੇ ਅਜਾਦ ਨਗਰ, ਕੱਚੇ ਪੱਕੇ ਕੁਆਟਰ, ਸੁਭਾਸ਼ ਰੋਡ, ਛੇਹਰਟਾ ਬਜਾਰ, ਭੱਲਾ ਕਲੋਨੀ, ਸ਼ੇਰ ਸ਼ਾਹ ਸੂਰੀ ਰੋਡ ਤੋਂ ਹੁੰਦਾ ਹੋਇਆ ਵਾਪਿਸ ਨਰਾਇਣਗੜ ਵਿਖੇ ਆ ਕੇ ਸੰਪਨ ਹੋਇਆ। ਇਸ ਨਗਰ ਕੀਰਤਨ ਦੌਰਾਨ ਸ਼ਰਧਾਲੂਆਂ ਨੇ ਨਿੱਜੀ ਮੋਟਰ ਗੱਡੀਆਂ, ਮੌਟਰ ਸਾਈਕਲਾਂ, ਟਰਾਲੀਆਂ, ਸਕੂਟਰਾਂ ਆਦਿ ਵਾਹਨਾਂ ਸਮੇਤ ਸ਼ਾਮਿਲ ਹੋ ਕੇ ਨਗਰ ਕੀਰਤਨ ਦੀ ਸ਼ੌਭਾ ਨੂੰ ਵਧਾਇਆ। ਨਗਰ ਕੀਰਤਨ ਵਿਚ ਸ਼ਾਮਿਲ ਹਾਥੀ ਤੇ ਘੌੜਿਆਂ ਦੀ ਸ਼ਮੂਲੀਅਤ ਖਿੱਚ ਦਾ ਕੇਂਦਰ ਰਹੀ ਸ਼ਰਧਾਲੂਆਂ ਵਲੋਂ ਸਵਾਗਤੀ ਗੇਟ ਬਣਾਉਣ ਦੇ ਨਾਲ-ਨਾਲ ਨਗਰ ਕੀਰਤਨ ਦਾ ਥਾਂ-ਥਾਂ ਭਰਵਾਂ ਸਵਾਗਤ ਕੀਤਾ ਗਿਆਂ ਤੇ ਗੁਰੂ ਕੇ ਅਤੁੱਟ ਲਗਰ ਵੀ ਵਰਤਾਏ ਗਏ। ਇਸ ਮੋਕੇ ਕੋਂਸਲਰ ਬਾਉ ਸਤਪਾਲ ਧਵਨ ਤੇ ਕੋਂਸਲਰ ਅਮਨ ਐਰੀ ਨੇ ਸਾਂਝੇ ਤੋਰ ਤੇ ਕਿਹਾ ਕਿ ਗੁਰੁ ਗੌਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਅੱਖੋ ਪਰੌਖੇ ਨਹੀ ਕੀਤਾ ਜਾ ਸਕਦਾ, ਉਹ ਭਾਰਤੀ ਸਮਾਜ ਵਿਚ ਇਕ ਸੇਧ ਬਣ ਕੇ ਆਏ ਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਜਨਮ ਦੇ ਕੇ ਪਰਲੋਕ ਗਮਨ ਕਰ ਗਏ।ਪੰਜ ਪਿਆਰਿਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਬੈਂਡ ਟੀਮ ਵੱਲੋਂ ਧਾਰਮਿਕ ਧੁੰਨਾਂ ਵਜਾ ਕੇ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਨੂੰ ਵਾਹਿਗੁਰੂ ਦਾ ਜਾਪ ਕਰਵਾਇਆ ਗਿਆ। ਗੁਰੁ ਘਰ ਨਤਮਸਤਕ ਹੋਣ ਆਏ ਆਗੂਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਲੋਂ ਸਿਰਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।ਇਸ ਮੋਕੇ ਤੇ ਜਨਰਲ ਸਕੱਤਰ ਗੁਰਨਾਮ ਸਿੰਘ ਸੰਧੂ, ਵਾਈਸ ਪ੍ਰਧਾਨ ਸੁਖਦੇਵ ਸਿੰਘ ਕੋਹਾਲਾ, ਅਮਰਜੀਤ ਸਿੰਘ ਨੌਬਲ, ਰਜਿੰਦਰ ਸ਼ਰਮਾ, ਨਰੇਸ਼ ਸ਼ਰਮਾ, ਓਂਕਾਰ ਸਿੰਘ, ਲਖਵਿੰਦਰ ਸਿੰਘ,ਇੰਦਰਜੀਤ ਸਿੰਘ ਜੇਈ, ਗੁਰਚਰਨ ਸਿੰਘ ਕੋਹਾਲਾ, ਬਾਬਾ ਮਨਜੀਤ ਸਿੰਘ ਹੈੱਡ ਗ੍ਰੰਥੀ, ਬਾਬਾ ਨਿਰਮਲ ਸਿੰਘ, ਹਰਦਿਆਲ ਸਿੰਘ, ਪਲਵਿੰਦਰ ਸਿੰਘ, ਪ੍ਰਦੀਪ ਭਾਰਦਵਾਜ, ਦਿਲਬਾਗ ਸਿੰਘ ਬੱਗਾ, ਜਸਵੰਤ ਸਿੰਘ ਮਾਨ, ਫਕੀਰ ਚੰਦ ਕਿਰਨ ਡੇਅਰੀ ਵਾਲੇ ਆਦਿ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media